ਸਿੱਖ ਕੈਪਟਨ ਨਾਲ ਹੋਈ ਬਦਸਲੂਕੀ ''ਤੇ ਸਿਰਸਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਕੀਤੀ ਇਹ ਅਪੀਲ

11/27/2019 11:15:02 PM

ਨਵੀਂ ਦਿੱਲੀ (ਏਜੰਸੀ) ਏਅਰ ਇੰਡੀਆ ਦੇ ਕੈਪਟਨ ਨਾਲ ਸਪੇਨ ਦੇ ਮੈਡ੍ਰਿਡ ਏਅਰਪੋਰਟ 'ਤੇ ਬਦਸੂਲਕੀ ਤੇ ਮਾੜਾ ਵਰਤਾਓ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਪ੍ਰਧਾਨ ਅਤੇ ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਦੇ ਟਵੀਟ ਤੋਂ ਹੋਇਆ ਹੈ। ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ- 'ਮੈਨੂੰ ਏਅਰ ਇੰਡੀਆ ਦੀ ਫਲਾਈਟ ਨੰਬਰ A1-136 ਦੇ ਕੈਪਟਨ ਸਿਮਰਨ ਸਿੰਘ ਗੁਜਰਾਲ ਦਾ ਫੋਨ ਆਇਆ ਸੀ। ਉਨ੍ਹਾਂ ਨਾਲ ਮੈਡ੍ਰਿਡ ਏਅਰਪੋਰਟ 'ਤੇ ਬਦਸੂਲਕੀ ਕੀਤੀ ਗਈ ਹੈ।'

PunjabKesari

ਮਨਜਿੰਦਰ ਸਿੰਘ ਸਿਰਸਾ ਮੁਤਾਬਕ 'ਏਅਰਪੋਰਟ ਅਧਿਕਾਰੀਆਂ ਨੇ ਏਅਰਪੋਰਟ ਦੇ ਪਾਇਲਟ ਨਾਲ ਸਿਰਫ ਇਸ ਲਈ ਮਾੜਾ ਵਰਾਤਅ ਕੀਤਾ, ਕਿਉਂਕਿ ਉਸ ਨੇ ਸਾਫਾ (ਪਗੜੀ) ਬੰਨ੍ਹ ਰੱਖਿਆ ਸੀ। ਇਸ ਤੋਂ ਨਾਰਾਜ਼ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਭਾਈਚਾਰੇ ਪ੍ਰਤੀ ਨਸਲੀ ਵਰਤਾਅ ਕਾਰਨ ਇਨ੍ਹਾਂ ਦੇ ਸਿਰ 'ਤੇ ਸਾਫਾ (ਪਗੜੀ) ਬੰਨ੍ਹਣ ਨੂੰ ਲੈ ਕੇ ਮਾੜੇ ਵਰਤਾਓ 'ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੋਂ ਅਪੀਲ ਕੀਤੀ ਹੈ ਕਿ ਉਹ ਇਹ ਮੁੱਦਾ ਕੌਂਮਤਰੀ ਪੱਧਰ 'ਤੇ ਚੁੱਕਣ।
ਡੀਐਸਜੀਐਮਸੀ ਪ੍ਰਧਾਨ ਨੇ ਕਿਹਾ ਕਿ ਸੱਚਮੁੱਚ ਇਹ ਮੈਡਰਿਡ ਏਅਰਪੋਰਟ 'ਤੇ ਸਿੱਖਾਂ ਪ੍ਰਤੀ ਪੱਖਪਾਤੀ ਅਤੇ ਨਸਲੀ ਵਤੀਰੇ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਥੇ ਪਿਛਲੇ ਸਮੇਂ ਵਿੱਚ ਵੀ ਵਾਪਰੀਆਂ ਸਨ, ਜਦੋਂ ਸਿੱਖਾਂ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਮੰਤਰੀ ਜਾਣਦੇ ਸਨ ਕਿ ਦਸਤਾਰ ਸਿੱਖ ਦੀ ਪਛਾਣ ਹੈ ਅਤੇ ਵਿਸ਼ਵ ਪੱਧਰੀ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ ਕਿ ਸਿੱਖ ਆਪਣੀ ਪੱਗ ਪ੍ਰਤੀ ਕਿੰਨੇ ਸੰਵੇਦਨਸ਼ੀਲ ਹਨ। ਉਨ੍ਹਾਂ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਗਲੋਬਲ ਪੱਧਰ 'ਤੇ ਚੁੱਕਣ।


Sunny Mehra

Edited By Sunny Mehra