ਮਨੀਸ਼ ਸਿਸੌਦੀਆ ਨੇ ਪੀ.ਐੱਮ. ਮੋਦੀ ਨੂੰ ਲਿਖਿਆ ਖੁੱਲ੍ਹਾ ਖੱਤ, ਦੇਸ਼ ਭਗਤੀ ''ਤੇ ਚੁੱਕੇ ਸਵਾਲ

Saturday, Apr 21, 2018 - 04:59 PM (IST)

ਮਨੀਸ਼ ਸਿਸੌਦੀਆ ਨੇ ਪੀ.ਐੱਮ. ਮੋਦੀ ਨੂੰ ਲਿਖਿਆ ਖੁੱਲ੍ਹਾ ਖੱਤ, ਦੇਸ਼ ਭਗਤੀ ''ਤੇ ਚੁੱਕੇ ਸਵਾਲ

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੌਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਓਪਨ ਖੱਤ ਲਿਖਿਆ ਹੈ। ਇਸ ਖੱਤ 'ਚ ਸਿਸੌਦੀਆ ਨੇ ਪੀ.ਐੱਮ. ਮੋਦੀ ਦੇ ਦੇਸ਼ ਭਗਤੀ 'ਤੇ ਸਵਾਲ ਚੁੱਕੇ ਹਨ। ਦਰਅਸਲ ਹਾਲ 'ਚ ਦਿੱਲੀ ਸਰਕਾਰ ਦੀ ਸਿੱਖਿਆ ਸਲਾਹਕਾਰ ਆਤਿਸ਼ੀ ਮਾਰਲੇਨਾ ਨੂੰ ਹਟਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਸੀ। ਹੁਣ ਦਿੱਲੀ ਸਰਕਾਰ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਪੀ.ਐੱਮ. ਮੋਦੀ ਨੂੰ ਖੱਤ ਲਿਖਿਆ ਹੈ।

ਸਿਸੌਦੀਆ ਨੇ ਮੋਦੀ ਨੂੰ ਤਿੰਨ ਪੇਜ਼ਾਂ ਦਾ ਖੁੱਲ੍ਹਾ ਖੱਤ ਲਿਖ ਕੇ ਕਿਹਾ,''ਪ੍ਰਧਾਨ ਮੰਤਰੀ ਜੀ! ਤੁਹਾਡੀ ਸਰਕਾਰ ਨੇ ਇਕ ਝਟਕੇ 'ਚ ਜਿਸ ਤਰ੍ਹਾਂ ਦਿੱਲੀ 'ਚ ਸਿੱਖਿਆ ਮੰਤਰੀ ਦੀ ਸਲਾਹਕਾਰ ਆਤਿਸ਼ੀ ਮਾਰਲੇਨਾ ਨੂੰ ਹਟਾਇਆ, ਉਸ ਤੋਂ ਤੁਸੀਂ ਕੀ ਹਾਸਲ ਕਰਨਾ ਚਾਹੁੰਦੇ ਹੋ? ਦਿੱਲੀ ਦੇ ਬੱਚਿਆਂ ਦੀ ਸਿੱਖਿਆ 'ਚ ਰੁਕਾਵਟ ਖੜ੍ਹੀ ਕਰ ਕੇ ਤੁਸੀਂ ਕਿਹੜੀ ਦੇਸ਼ ਭਗਤੀ ਦਿਖਾਉਣਾ ਚਾਹੁੰਦੇ ਹੋ?'' ਦਿੱਲੀ 'ਚ ਸਿੱਖਿਆ ਦੇ ਖੇਤਰ 'ਚ ਆਪਣੀ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਸਿਸੌਦੀਆ ਨੇ ਕਿਹਾ,''ਅਸੀਂ ਪਿਛਲੇ ਤਿੰਨ ਸਾਲਾਂ ਤੋਂ ਰਾਜਧਾਨੀ 'ਚ ਕੰਮ ਕਰ ਰਹੇ ਹਾਂ ਅਤੇ ਆਪਣੇ ਬਜਟ ਦਾ 25 ਫੀਸਦੀ ਸਿੱਖਿਆ 'ਤੇ ਖਰਚ ਕਰਦੇ ਹਨ। ਇਹ ਸਭ ਕੁਝ ਆਤਿਸ਼ੀ ਦੀ ਮਿਹਨਤ ਨਾਲ ਹੀ ਸੰਭਵ ਹੋਇਆ ਹੈ।''PunjabKesari
ਸਿਸੌਦੀਆ ਨੇ ਇਹ ਵੀ ਲਿਖਿਆ ਕਿ ਆਖਰ ਇਕ ਦੇਸ਼ਭਗਤ, ਸਿੱਖਿਅਕ ਅਤੇ ਹੋਣਹਾਰ ਔਰਤ, ਜੋ ਦਿੱਲੀ ਦੇ ਬੱਚਿਆਂ ਦੀ ਸਿੱਖਿਆ ਲਈ ਕੰਮ ਕਰ ਰਹੀ ਸੀ, ਉਸ ਨੂੰ ਹਟਾ ਕੇ ਮੋਦੀ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਸਿਸੌਦੀਆ ਨੇ ਦੱਸਿਆ ਕਿ ਆਤਿਸ਼ੀ ਇਕ ਅਨੁਭਵੀ ਸਿੱਖਿਅਤ ਔਰਤ ਹੈ ਅਤੇ ਇਸੇ ਕਾਰਨ ਉਨ੍ਹਾਂ ਨੂੰ ਦਿੱਲੀ ਸਰਕਾਰ ਦੇ ਮੰਤਰੀਆਂ ਦੇ ਸਲਾਹਕਾਰਾਂ 'ਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਰੋਧੀ ਵੀ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਹੋ ਰਹੇ ਸੁਧਾਰਾਂ ਨਾਲ ਸਹਿਮਤ ਹਨ। ਸਿਸੌਦੀਆ ਨੇ ਮੋਦੀ ਨੂੰ ਦਿੱਲੀ ਦੇ ਸਕੂਲਾਂ ਨੂੰ ਦੇਖਣ ਦਾ ਸੱਦਾ ਦਿੰਦੇ ਹੋਏ ਕਿਹਾ,''ਖੁੱਲ੍ਹੇ ਵਿਚਾਰਾਂ ਨਾਲ ਇਨ੍ਹਾਂ ਸਕੂਲਾਂ 'ਚ ਆਉਣ ਅਤੇ ਦਿੱਲੀ ਵਰਗੇ ਸਰਕਾਰੀ ਸਕੂਲ ਪੂਰੇ ਦੇਸ਼ 'ਚ ਬਣਵਾਉਣ।''


Related News