ਮਨੀਸ਼ ਸਿਸੋਦੀਆ ਦੇ OSD ਨੂੰ ਸੀ.ਬੀ.ਆਈ. ਨੇ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ

02/07/2020 12:38:03 AM

ਨਵੀਂ ਦਿੱਲੀ —  ਸੀ.ਬੀ.ਆਈ. ਨੇ ਦਿੱਲੀ ਸਕੱਤਰ 'ਚ ਤਾਇਨਾਤ ਇਕ ਅਧਿਕਾਰੀ ਨੂੰ 2 ਲੱਖ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਅਧਿਕਾਰੀ ਦਾ ਨਾਮ ਸਰਕਾਰੀ ਵੈਬਸਾਈਟ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਆਫਿਸਰ ਆਨ ਸਪੈਸ਼ਲ ਡਿਊਟੀ ਦੇ ਰੂਪ 'ਚ ਦਰਜ ਕੀਤੀ ਗਈ ਹੈ। ਇਹ ਗ੍ਰਿਫਤਾਰੀ ਅਜਿਹੇ ਸਮੇਂ 'ਚ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਹੀ ਦਿੱਲੀ 'ਚ ਵਿਧਾਨ ਸਭਾ ਚੋਣ ਲਈ ਵੋਟਾਂ ਹੋਣ ਵਾਲੀਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਗੋਪਾਲ ਕ੍ਰਿਸ਼ਣ ਮਾਧਵ ਨੂੰ ਦੇਰ ਰਾਤ ਇਕ ਆਪਰੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ। ਜਦੋਂ ਉਹ ਜੀ.ਐੱਸ.ਟੀ. ਦੇ ਇਕ ਮਾਮਲੇ 'ਚ 2 ਲੱਖ ਰੁਪਏ ਤੋਂ ਜ਼ਿਆਦਾ ਰਿਸ਼ਵਤ ਲੈ ਰਹੇ ਸੀ। ਮਾਧਵ ਨੂੰ ਤੁਰੰਤ ਸੀ.ਬੀ.ਆਈ. ਹੈਡਕੁਆਰਟਰ ਲੈ ਜਾਇਆ ਗਿਆ, ਜਿਥੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ।


Inder Prajapati

Content Editor

Related News