ਅਧਿਆਪਕ ਦੇ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

Sunday, Dec 20, 2020 - 12:38 PM (IST)

ਅਧਿਆਪਕ ਦੇ ਅਹੁਦਿਆਂ ’ਤੇ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਮਣੀਪੁਰ ਨੇ ਅਧਿਆਪਕ ਦੇ ਅਹੁਦਿਆਂ ’ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਧਿਆਪਕਾਂ ਦੀ ਨਿਯੁਕਤੀ ਵਿਤੀ ਸਾਲ ਦੇ ਅਖ਼ੀਰ ਤੱਕ ਸਰਕਾਰ ਵਲੋਂ ਨਿਰਧਾਰਤ ਨਿਯਮ ਮੁਤਾਬਕ ਠੇਕੇ ਦੇ ਆਧਾਰ ’ਤੇ ਹੋਵੇਗੀ। ਯੋਗ ਉਮੀਦਵਾਰ ਨਿਰਧਾਰਤ ਫਾਰਟਮੈਟ ਤਹਿਤ 11 ਜਨਵਰੀ 2020 ਨੂੰ ਜਾਂ ਇਸ ਤੋਂ ਪਹਿਲਾਂ ਅਰਜ਼ੀਆਂ ਦੇ ਸਕਦੇ ਹਨ।

ਮਣੀਪੁਰ ਸਿੱਖਿਆ ਮਹਿਕਮਾ ਭਰਤੀ 2021 ਦਾ ਵੇਰਵਾ—
ਗਰੈਜੂਏਟ ਟੀਚਰ- 932 ਅਹੁਦੇ
ਆਰਟ ਗਰੈਜੂਏਟ ਟੀਚਰ- 614 ਅਹੁਦੇ
ਸਾਇੰਸ ਗਰੈਜੂਏਟ ਟੀਚਰ— 309 ਅਹੁਦੇ

ਜ਼ਰੂਰੀ ਯੋਗਤਾ—
ਅਧਿਆਪਕ ਭਰਤੀ ਲਈ ਉਮੀਦਵਾਰਾਂ ਕੋਲ ਗਰੈਜੂਏਸ਼ਨ, BE.d  ਦੀ ਡਿਗਰੀ ਹੋਣਾ ਲਾਜ਼ਮੀ ਹੈ।

ਉਮਰ ਹੱਦ—
ਮਣੀਪੁਰ ਸਿੱਖਿਆ ਮਹਿਕਮਾ ਭਰਤੀ 2021 ਲਈ ਉਮਰ ਹੱਦ- 18 ਤੋਂ 38 ਸਾਲ ਤੈਅ ਕੀਤੀ ਗਈ ਹੈ।
ਸਰਕਾਰੀ ਮਾਪਦੰਡਾਂ ਮੁਤਾਬਕ ਰਿਜ਼ਰਵੇਸ਼ਨ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਹੱਦ ’ਚ ਛੋਟ ਹੋਵੇਗੀ।

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ। ਪ੍ਰੀਖਿਆ ’ਚ 100 ਬਹੁ-ਵਿਕਲਪੀ ਪ੍ਰਸ਼ਨ ਹੋਣਗੇ। ਇਸ ਵਿਚ ਦੋ ਭਾਗ 1 ਅਤੇ 2 ਸ਼ਾਮਲ ਹੋਣਗੇ, ਜਿੱਥੇ ਭਾਗ 1 ਹਰੇਕ ਉਮੀਦਵਾਰ ਲਈ ਜ਼ਰੂਰੀ ਹੋਵੇਗਾ।

ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ https://manipureducation.gov.in/ ’ਤੇ ਜਾ ਸਕਦੇ ਹਨ।


author

Tanu

Content Editor

Related News