ਮਣੀਪੁਰ : ਆਸਾਮ ਰਾਈਫਲਜ਼ ਦੇ ਜਵਾਨ ਨੇ ਸਾਥੀਆਂ ’ਤੇ ਗੋਲੀ ਚਲਾਉਣ ਮਗਰੋਂ ਕੀਤੀ ਖੁਦਕੁਸ਼ੀ

Wednesday, Jan 24, 2024 - 08:21 PM (IST)

ਮਣੀਪੁਰ : ਆਸਾਮ ਰਾਈਫਲਜ਼ ਦੇ ਜਵਾਨ ਨੇ ਸਾਥੀਆਂ ’ਤੇ ਗੋਲੀ ਚਲਾਉਣ ਮਗਰੋਂ ਕੀਤੀ ਖੁਦਕੁਸ਼ੀ

ਇੰਫਾਲ, (ਭਾਸ਼ਾ)- ਮਣੀਪੁਰ ਦੇ ਚੰਦੇਲ ਜ਼ਿਲੇ ਵਿਚ ਆਸਾਮ ਰਾਈਫਲਜ਼ ਦੇ ਇਕ ਸਿਪਾਹੀ ਨੇ ਆਪਣੇ ਸਾਥੀਆਂ ਉੱਤੇ ਗੋਲੀ ਚਲਾਉਣ ਮਗਰੋਂ ਖੁਦਕੁਸ਼ੀ ਕਰ ਲਈ। ਇਸ ਘਟਨਾ ’ਚ ਘੱਟੋ-ਘੱਟ 6 ਜਵਾਨ ਜ਼ਖਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਸਾਜਿਕ ਟੈਂਪਕ ਇਲਾਕੇ ’ਚ ਵਾਪਰੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਸਾਮ ਰਾਈਫਲਜ਼ ਦੇ ਇਕ ਸਿਪਾਹੀ ਨੇ ਆਪਣੇ ਸਾਥੀਆਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਮਣੀਪੁਰ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਰਾਜ ਵਿਚ ਚੱਲ ਰਹੇ ਜਾਤੀ ਸੰਘਰਸ਼ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਜ਼ਖਮੀ ਮਣੀਪੁਰ ਦਾ ਨਹੀਂ ਹੈ।


author

Rakesh

Content Editor

Related News