ਮਣੀਪੁਰ ’ਚ ਜਬਰੀ ਵਸੂਲੀ ਦੇ ਦੋਸ਼ ਹੇਠ 3 ਅੱਤਵਾਦੀ ਗ੍ਰਿਫ਼ਤਾਰ
Sunday, Nov 15, 2026 - 05:19 PM (IST)
ਨੈਸ਼ਨਲ ਡੈਸਕ- ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਬਿਸ਼ਨੂਪੁਰ ਤੇ ਇੰਫਾਲ ਪੂਰਬੀ ਜ਼ਿਲਿਆਂ ’ਚ ਵੱਖ-ਵੱਖ ਸੰਗਠਨਾਂ ਦੇ 3 ਅੱਤਵਾਦੀਆਂ ਨੂੰ ਜਬਰੀ ਵਸੂਲੀ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਕ ਪੁਲਸ ਅਧਿਕਾਰੀ ਨੇ ਐਤਵਾਰ ਦੱਸਿਆ ਕਿ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਨਗਾਂਗੋਮ ਇਬੋਮਚਾ ਸਿੰਘ (28) ਤੇ ਕੋਨਜੇਂਗਬਮ ਕੁਮਾਰਜੀਤ ਸਿੰਘ (41) ਨੂੰ ਬਿਸ਼ਨੂਪੁਰ ਜ਼ਿਲੇ ’ਚ ਅਤੇ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਦੇ ਮੈਂਬਰ ਥਿੰਗਬੈਜਾਮ ਨਾਓਬੀ ਸਿੰਘ (47) ਨੂੰ ਇੰਫਾਲ ਪੂਰਬੀ ਜ਼ਿਲੇ ’ਚ ਗ੍ਰਿਫ਼ਤਾਰ ਕੀਤਾ ਗਿਆ।
