ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਹਿਲਾ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Thursday, Feb 06, 2020 - 06:01 PM (IST)

ਮੰਡੀ—ਹਿਮਾਚਲ ਦੇ ਮੰਡੀ ਜ਼ਿਲੇ 'ਚ ਨੇਰਚੌਕ ਮੈਡੀਕਲ ਕਾਲਜ ਦੀ ਤੀਜੀ ਮੰਜ਼ਿਲ ਤੋਂ ਮਹਿਲਾ ਮਰੀਜ ਨੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਲਾਜ ਅਧੀਨ ਹਸਪਤਾਲ 'ਚ ਭਰਤੀ ਮਹਿਲਾ ਅੱਜ ਭਾਵ ਵੀਰਵਾਰ ਸਵੇਰਸਾਰ ਆਪਣੇ ਪਤੀ ਅਤੇ ਮਾਂ ਦੇ ਨਾਲ ਵਾਰਡ 'ਚ ਜਾ ਰਹੀ ਸੀ। ਇਸ ਦੌਰਾਨ ਮਹਿਲਾ ਅਚਾਨਕ ਉੱਥੋ ਦੌੜ ਪਈ ਅਤੇ ਛਾਲ ਮਾਰ ਦਿੱਤੀ। ਬੇਸਮੈਂਟ 'ਚ ਡਿੱਗਦੇਸਾਰ ਹੀ ਮਹਿਲਾ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।
ਦੱਸਣਯੋਗ ਹੈ ਕਿ ਮ੍ਰਿਤਕ ਮਹਿਲਾ ਦਿਮਾਗੀ ਤੌਰ 'ਤੇ ਬੀਮਾਰ ਸੀ ਅਤੇ ਮੰਗਲਵਾਰ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।