ਮਨਾਲੀ 'ਚ ਵਿੰਟਰ ਕਾਰਨੀਵਾਲ ਦਾ ਆਗਾਜ਼, CM ਸੁਖਵਿੰਦਰ ਸੁੱਖੂ ਨੇ ਕੀਤਾ ਸ਼ੁੱਭ ਆਰੰਭ

Monday, Jan 02, 2023 - 05:50 PM (IST)

ਮਨਾਲੀ 'ਚ ਵਿੰਟਰ ਕਾਰਨੀਵਾਲ ਦਾ ਆਗਾਜ਼, CM ਸੁਖਵਿੰਦਰ ਸੁੱਖੂ ਨੇ ਕੀਤਾ ਸ਼ੁੱਭ ਆਰੰਭ

ਮਨਾਲੀ- ਸੈਰ-ਸਪਾਟਾ ਨਗਰੀ ਮਨਾਲੀ ਦਾ ਮਸ਼ਹੂਰ ਰਾਸ਼ਟਰੀ ਪੱਧਰੀ ਵਿੰਟਰ ਕਾਰਨੀਵਾਲ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। 6 ਜਨਵਰੀ ਤੱਕ ਚੱਲਣ ਵਾਲੇ ਇਸ ਵਿੰਟਰ ਕਾਰਨੀਵਾਲ ਦਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮਨੂ ਰੰਗਸ਼ਾਲਾ ਵਿਖੇ ਰਸਮੀ ਤੌਰ 'ਤੇ ਸ਼ੁੱਭ ਆਰੰਭ ਕੀਤਾ। ਹਿਮਾਚਲ, ਜੰਮੂ, ਪੰਜਾਬ, ਰਾਜਸਥਾਨ ਸਮੇਤ ਦੇਸ਼ ਭਰ ਦੇ 25 ਸੱਭਿਆਚਾਰਕ ਟੀਮਾਂ ਇਸ ਕਾਰਨੀਵਾਲ 'ਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ- ਦੰਦਾਂ ਦੇ ਡਾਕਟਰ ਦੇ ਪੁੱਤ ਨੇ ਯੂ-ਟਿਊਬ ਤੋਂ ਲਿਆ ਆਈਡੀਆ, ਹੁਣ ਸਟ੍ਰਾਬੇਰੀ ਦੀ ਖੇਤੀ ਕਰ ਕਮਾ ਰਿਹੈ ਲੱਖਾਂ

PunjabKesari

ਸੋਮਵਾਰ ਨੂੰ ਮੁੱਖ ਮੰਤਰੀ ਨੇ ਕਾਰਨੀਵਾਲ ਦਾ ਸ਼ੁੱਭ ਆਰੰਭ ਕਰਨ ਤੋਂ ਪਹਿਲਾਂ ਹਿਡਿੰਬਾ ਮੰਦਰ ਵਿਚ ਪੂਜਾ ਕੀਤੀ। ਇਸ ਤੋਂ ਬਾਅਦ ਹਿਡਿੰਬਾ ਮੰਦਰ ਤੋਂ ਮਨਾਲੀ ਰੋਡ ਤੱਕ ਸੱਭਿਆਚਾਰਕ ਝਾਕੀਆਂ ਕੱਢੀਆਂ ਗਈਆਂ। ਮੁੱਖ ਮੰਤਰੀ ਨੇ ਸਰਕਿਟ ਹਾਊਸ ਤੋਂ ਹਰੀ ਝੰਡੀ ਵਿਖਾ ਕੇ ਝਾਕੀਆਂ ਨੂੰ ਮਾਲਰੋਡ ਲਈ ਰਵਾਨਾ ਕੀਤਾ। ਸੱਭਿਆਚਾਰਕ ਝਾਕੀਆਂ ਵਿਚ ਘਾਟੀ ਦੇ ਲੱਗਭਗ 200 ਮਹਿਲਾ ਮੰਡਲ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ

PunjabKesari

ਵਿੰਟਰ ਕਾਰਨੀਵਾਲ 'ਚ ਕੁਈਨ ਮੁਕਾਬਲਾ ਖਿੱਚ ਦਾ ਕੇਂਦਰ ਰਿਹਾ। ਕਾਰਨੀਵਾਲ ਕਮੇਟੀ ਮੁਤਾਬਕ ਇਸ ਵਾਰ ਕਾਰਨੀਵਾਲ ਪਰੇਡ ਸਮੇਤ ਸ਼ਰਦ ਸੁੰਦਰੀ 2023, ਵਾਇਸ ਆਫ਼ ਕਾਰਨੀਵਾਲ, ਫੋਕ ਡਾਂਸ, ਫਿਲਮੀ ਡਾਂਸ, ਫੈਸ਼ਨ ਸ਼ੋਅ, ਫੈਂਸੀ ਡਰੈੱਸ, ਸਟ੍ਰੀਟ ਡਾਂਸ, ਸਟ੍ਰੀਟ ਪਲੇ, ਕਲਾਸਿਕ ਡਾਂਸ, ਟੇਲੈਂਟ ਸ਼ੋਅ, ਲਿਟਲ ਏਂਜਲਸ ਟ੍ਰੈਡੀਸ਼ਨਲ ਡਰੈੱਸ ਮੁਕਾਬਲੇ ਕਾਰਨੀਵਲ 2023 ਨੂੰ ਹੋਰ ਵਧਾਏਗਾ।

ਇਹ ਵੀ ਪੜ੍ਹੋ- CM ਕੇਜਰੀਵਾਲ ਨੇ ਨਵੇਂ ਸਾਲ 'ਤੇ ਦਿੱਲੀ ਵਾਸੀਆਂ ਨੂੰ ਦਿੱਤਾ ਤੋਹਫ਼ਾ, ਨਾਲ ਹੀ ਕੀਤਾ ਵੱਡਾ ਦਾਅਵਾ

PunjabKesari

3 ਅਤੇ 5 ਜਨਵਰੀ ਨੂੰ ਹੋਵੇਗੀ ਮਹਾਨਾਟੀ

ਮਹਿਲਾ ਮੰਡਲ ਦੀ ਮਹਾਨਾਟੀ ਅਤੇ ਮਹਿਲਾ ਮੰਡਲ ਦਾ ਫੈਸ਼ਨ ਸ਼ੋਅ ਮਾਲਰੋੜ ਵਿਖੇ 3 ਅਤੇ 5 ਜਨਵਰੀ ਨੂੰ ਕਰਵਾਇਆ ਜਾਵੇਗਾ। ਐਸ.ਡੀ.ਐਮ ਮਨਾਲੀ ਡਾ. ਸੁਰਿੰਦਰ ਠਾਕੁਰ ਨੇ ਦੱਸਿਆ ਕਿ ਕਾਰਨੀਵਲ ਵਿਚ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ 'ਚ ਜੰਮੂ, ਪੰਜਾਬ, ਰਾਜਸਥਾਨ, ਹਿਮਾਚਲ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ 25 ਦੇ ਕਰੀਬ ਸੱਭਿਆਚਾਰਕ ਗਰੁੱਪ ਹਿੱਸਾ ਲੈਣਗੇ।

PunjabKesari


author

Tanu

Content Editor

Related News