SGPC ਗੁਰਦੁਆਰਿਆਂ ਦੇ ਪੈਸੇ ਪੰਜਾਬ ਭੇਜਣ ਤੋਂ ਮੈਨੇਜਰਾਂ ਨੂੰ ਕੀਤਾ ਮਨ੍ਹਾ : ਦਾਦੂਵਾਲ

09/25/2022 7:30:42 PM

ਜੀਂਦ– ਸੁਪਰੀਮ ਕੋਰਟ ਦੁਆਰਾ ਹਰਿਆਣਾ ’ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟ ਦੇ ਗਠਨ ਨੂੰ ਸਹੀ ਠਹਿਰਾਉਣ ਦੇ ਫੈਸਲੇ ਤੋਂ ਬਾਅਦ ਪਹਿਲੀ ਵਾਰ ਸ਼ਨੀਵਾਰ ਨੂੰ ਜੀਂਦ ਦੇ ਗੁਰਦੁਆਰਾ ਦੇਗ ਬਹਾਦੁਰ ਸਾਹਿਬ ਪਹੁੰਚੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਤਹਿਤ ਆਉਣ ਵਾਲੇ ਹਰਿਆਣਾ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਹੁਣ ਪੰਜਾਬ ’ਚ ਗੁਰਦੁਆਰਿਆਂ ਦੇ ਪੈਸੇ ਨਾ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। 

ਦਾਦੂਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੇ ਸਿੱਖਾਂ ਦੇ ਹਕ ’ਚ ਸਹੀ ਫੈਸਲਾ ਦਿੱਤਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਉਣ ਤੋਂ ਪਹਿਲਾਂ ਹਰਿਆਣਾ ਦੇ ਗੁਰਦੁਆਰਿਆਂ ਦਾ 60 ਫੀਸਦੀ ਪੈਸਾ ਬਾਦਲ ਪਰਿਵਾਰ ਪੰਜਾਬ ’ਚ ਲੈ ਜਾਂਦਾ ਸੀ। ਹੁਣ ਇਹ ਸਾਰਾ ਪੈਸਾ ਹਰਿਆਣਾ ’ਚ ਸਿਹਤ ਅਤੇ ਸਿੱਖਿਆ ’ਤੇ ਖਰਚ ਕੀਤਾ ਜਾਵੇਗਾ। ਇਸਨੂੰ ਲੈ ਕੇ ਹਰਿਆਣਾ ’ਚ ਐੱਸ.ਜੀ.ਪੀ.ਸੀ. ਦੇ ਅਧੀਨ ਆਉਣ ਵਾਲੇ ਤਮਾਮ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਪੰਜਾਬ ’ਚ ਗੁਰਦੁਆਰਿਆਂ ’ਚੋਂ ਕੋਈ ਪੈਸਾ ਨਹੀਂ ਭੇਜਿਆ ਜਾਵੇਗਾ। ਜੋ ਮੈਨੇਜਰ ਇਨ੍ਹਾਂ ਆਦੇਸ਼ਾਂ ਦਾ ਉਲੰਘਣ ਕਰੇਗਾ ਉਸ ਖਿਲਾਫ ਕਾਰਵਾਈ ਹੋਵੇਗੀ। 


Rakesh

Content Editor

Related News