ਪ੍ਰੇਮੀ ਨੇ ਈਬੇ ''ਤੇ ਗਰਲਫ੍ਰੈਂਡ ਨੂੰ ਵੇਚਣ ਲਈ ਪੋਸਟ ਕੀਤੀ ਐਡ, ਲੱਗੀ 68 ਲੱਖ ਦੀ ਬੋਲੀ

Monday, Oct 08, 2018 - 06:27 PM (IST)

ਪ੍ਰੇਮੀ ਨੇ ਈਬੇ ''ਤੇ ਗਰਲਫ੍ਰੈਂਡ ਨੂੰ ਵੇਚਣ ਲਈ ਪੋਸਟ ਕੀਤੀ ਐਡ, ਲੱਗੀ 68 ਲੱਖ ਦੀ ਬੋਲੀ

ਨਵੀਂ ਦਿੱਲੀ— ਆਨਲਾਈਨ ਸ਼ਾਪਿੰਗ ਲਈ ਜ਼ਿਆਦਾਤਰ ਲੋਕ ਈਬੇ 'ਤੇ ਚੀਜ਼ਾਂ ਆਦਿ ਖਰੀਦਣ ਲਈ ਵਿਜ਼ਿਟ ਕਰਦੇ ਹਨ। ਆਨਲਾਈਨ ਸ਼ਾਪਿੰਗ ਕਰ ਰਹੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਈਬੇ 'ਤੇ ਇਕ ਔਰਤ ਦੀ ਐਡ ਦੇਖੀ ਅਤੇ ਉਸ ਦੇ ਹੇਠਾਂ ਲਿਖਿਆ ਸੀ ਇਹ ਹੈ ਮੇਰੀ ਯੂਜ਼ਡ ਗਰਲਫ੍ਰੈਂਡ।

ਦਰਅਸਲ ਇਹ ਮਾਮਲਾ ਪ੍ਰੇਮੀ-ਪ੍ਰੇਮਿਕਾ ਦੇ ਦਰਮਿਆਨ ਦਾ ਹੈ। ਡੇਲ ਲੀਕਸ ਆਪਣੀ ਪ੍ਰੇਮਿਕਾ ਕੇਲੀ ਨਾਲ ਮਜ਼ਾਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਮਜ਼ਾਕ ਉਨ੍ਹਾਂ 'ਤੇ ਭਾਰੀ ਪੈ ਗਿਆ। ਉਨ੍ਹਾਂ ਨੇ ਈਬੇ 'ਤੇ ਆਪਣੀ 37 ਸਾਲਾ ਪ੍ਰੇਮਿਕਾ ਕੇਲੀ ਗ੍ਰੀਵਸ ਦੀ ਫੋਟੋ ਪਾਈ ਅਤੇ ਕੁਮੈਂਟ ਲਿਖਿਆ ਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੀ ਯੂਜ਼ਡ ਗਰਲਫ੍ਰੈਂਡ ਹੈ ਤਾਂ ਕਿਸੇ ਨੇ ਉਨ੍ਹਾਂ ਵੱਲੋਂ ਪੋਸਟ ਕੀਤੀ ਐਡ 'ਤੇ 70 ਹਜ਼ਾਰ ਪੌਂਡ (ਲਗਭਗ 68 ਲੱਖ) ਦੀ ਬੋਲੀ ਲਾ ਦਿੱਤੀ। ਲੀਵਸ ਨੇ ਆਪਣੀ ਗਰਲਫ੍ਰੈਂਡ ਤੋਂ ਬਦਲਾ ਲੈਣ ਲਈ ਅਜਿਹਾ ਕੀਤਾ, ਜਿਸ ਦੇ ਵੇਰਵੇ 'ਚ ਇਹ ਵੀ ਲਿਖਿਆ ਸੀ ਕਿ ਸਰੀਰ ਦੇ ਅੰਗ ਚਾਹੀਦੇ ਹਨ ਤਾਂ ਤੁਸੀਂ ਇਨ੍ਹਾਂ ਨੂੰ ਖਰੀਦ ਸਕਦੇ ਹੋ। ਕੁਝ ਹੀ ਸਮੇਂ 'ਚ ਡੇਲ ਨੂੰ ਕਾਫੀ ਆਫਰ ਆਉਣ ਲੱਗੇ। 24 ਘੰਟੇ 'ਚ ਹੀ 81000 ਕੁਮੈਂਟਸ ਡੇਲ ਦੀ ਐਡ ਹੇਠਾਂ ਆ ਗਏ, ਜਿਸ ਤੋਂ ਬਾਅਦ ਈਬੇ ਨੇ ਕੁਝ ਦਿਨਾਂ 'ਚ ਇਸ ਐਡ ਨੂੰ ਸਾਈਟ ਤੋਂ ਹਟਾ ਦਿੱਤਾ।


Related News