ਗਾਹਕ ਨੇ Amazon ਤੋਂ ਆਰਡਰ ਕੀਤਾ ਮਾਊਥ ਵਾਸ਼, ਘਰ ਪੁੱਜਾ 13000 ਰੁਪਏ ਦਾ ਸਮਾਰਟਫੋਨ

05/15/2021 6:25:15 PM

ਗੈਜੇਟ ਡੈਸਕ– ਸੋਚੋ, ਤੁਸੀਂ 50-100 ਰੁਪਏ ਦਾ ਕੋਈ ਸਾਮਾਨ ਆਨਲਾਈ ਆਰਡਰ ਕਰੋ ਤੇ ਤੁਹਾਡੇ ਘਰ ਇਕ 13,000 ਰੁਪਏ ਦਾ ਸਮਾਰਟਫੋਨ ਡਿਲਿਵਰ ਹੋ ਜਾਵੇ ਤਾਂ ਤੁਸੀਂ ਵੀ ਕਹੋਗੇ, ਵਾਹ ਕੀ ਕਿਸਮਤ ਹੈ ਪਰ ਜੇਕਰ ਪੈਕੇਜ ਦੇ ਨਾਲ ਬਿੱਲ ਕਿਸੇ ਹੋਰ ਦੇ ਨਾਂ ਦਾ ਹੋਵੇ ਤਾਂ ਸ਼ਾਇਦ ਤੁਸੀਂ ਵੀ ਨੂੰ ਵਾਪਸ ਕਰਨ ਬਾਰੇ ਹੀ ਸੋਚੋਗੇ। ਮੁੰਬਈ ਤੋਂ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਲੋਕੇਸ਼ ਡਾਗਾ ਨਾਂ ਦੇ ਇਕ ਗਾਹਕ ਨੇ ਐਮਾਜ਼ੋਨ ਤੋਂ ਮਾਊਥ ਵਾਸ਼ ਆਰਡਰ ਕੀਤਾ ਸੀ ਪਰ ਉਸ ਕੋਲ ਰੈੱਡਮੀ ਨੋਟ 10 ਸਮਾਰਟਫੋਨ ਦੀ ਡਿਲਿਵਰੀ ਹੋਈ ਹੈ। 

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

 

ਲੋਕੇਸ਼ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ ਅਤੇ ਐਮਾਜ਼ੋਨ ਨੂੰ ਪੈਕੇਜ ਵਾਪਸ ਲੈ ਕੇ ਜਾਣ ਅਤੇ ਅਸਲੀ ਖ਼ਰੀਦਦਾਰ ਨੂੰ ਡਿਲਿਵਰੀ ਕਰਨ ਲਈ ਕਿਹਾ ਹੈ। ਲੋਕੇਸ਼ ਨੇ ਟਵੀਟ ਕਰਕੇ ਕਿਹਾ ਹੈ ਕਿ ਉਸ ਨੇ 396 ਰੁਪਏ ਦਾ ਕੋਲਗੇਟ ਮਾਊਥ ਵਾਸ਼ ਐਮਾਜ਼ੋਨ ਤੋਂ ਆਰਡਰ ਕੀਤਾ ਸੀ ਪਰ ਉਸ ਦੇ ਘਰ ਰੈੱਡਮੀ ਨੋਟ 10 ਸਮਾਰਟਫੋਨ ਪਹੁੰਚ ਗਿਆ ਹੈ ਜਿਸ ਦੀ ਸ਼ੁਰੂਆਤੀ ਕੀਮਤ 12,499 ਰੁਪਏ ਹੈ। ਲੋਕੇਸ਼ ਨੇ ਆਪਣੇ ਟਵੀਟ ’ਚ ਕਿਹਾ ਹੈ ਕਿ ਮਾਊਥ ਵਾਸ਼ ਵਰਗੇ ਪ੍ਰੋਡਕਟ ਵਾਪਸ ਕਰਨ ਵਾਲੇ ਨਹੀਂ ਹੁੰਦੇ। ਅਜਿਹੇ ’ਚ ਉਹ ਐਪ ਰਾਹੀਂ ਇਸ ਨੂੰ ਐਪ ਰਾਹੀਂ ਵਾਪਸ ਵੀ ਨਹੀਂ ਕਰ ਸਕਦਾ, ਇਸ ਲਈ ਉਸ ਨੇ ਈ-ਮੇਲ ਕੀਤੀ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਇਹ ਹਨ 5 ਸਭ ਤੋਂ ਸਸਤੇ 5ਜੀ ਸਮਾਰਟਫੋਨ, ਕੀਮਤ 13,999 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ

 

ਲੋਕੇਸ਼ ਦਾ ਇਹ ਟਵੀਟ ਵਾਇਰਲ ਹੋ ਗਿਆ ਹੈ। ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਕੀ ਕਿਸਮਤ ਹੈ। ਕੋਈ ਕਹਿ ਰਿਹਾ ਹੈ ਕਿ ਵਾਪਸ ਕਰਨ ਦੀ ਕੀ ਲੋੜ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਜ਼ਰਾ ਉਸ ਬਾਰੇ ਸੋਚੋ, ਜਿਸ ਕੋਲ ਫੋਨ ਦੇ ਬਦਲੇ ਮਾਊਥ ਵਾਸ਼ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ

 


Rakesh

Content Editor

Related News