ਚਰਿੱਤਰ ’ਤੇ ਸ਼ੱਕ ਕਾਰਨ ਪਤਨੀ ਦੀ ਚਾਕੂ ਮਾਰ ਕੇ ਹੱਤਿਆ

Friday, Aug 30, 2024 - 11:26 PM (IST)

ਬੈਂਗਲੁਰੂ, (ਭਾਸ਼ਾ)- ਬੈਂਗਲੁਰੂ ਦੇ ਕੇਂਗੇਰੀ ’ਚ ਇਕ ਕੈਬ ਚਾਲਕ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦੇ ਹੋਏ ਕਥਿਤ ਤੌਰ ’ਤੇ ਉਸ ਦੀ ਹੱਤਿਆ ਕਰ ਦਿੱਤੀ।

ਪੁਲਸ ਅਨੁਸਾਰ ਕੈਬ ਚਾਲਕ ਦੀ ਪਤਨੀ ਆਤਮਰੱਖਿਆ ਲਈ ਆਪਣੇ ਕੋਲ ਇਕ ਚਾਕੂ ਰੱਖਦੀ ਸੀ ਅਤੇ ਮੁਲਜ਼ਮ ਨੇ ਉਸੇ ਦੀ ਵਰਤੋਂ ਕਰਦੇ ਹੋਏ ਇਸ ਅਪਰਾਧ ਨੂੰ ਅੰਜਾਮ ਦਿੱਤਾ।

ਪੁਲਸ ਅਨੁਸਾਰ ਸ਼ਿਵਮੋਗਾ ਜ਼ਿਲੇ ਦੇ ਭਦਰਾਵਤੀ ਦੇ ਕਿਰਨ ਅਤੇ ਕੋਰੀਓਗ੍ਰਾਫਰ ਨਵਿਆਸ਼੍ਰੀ (28) ਬਚਪਨ ਦੇ ਦੋਸਤ ਸਨ ਅਤੇ ਵੱਡੇ ਹੋਣ ’ਤੇ ਉਨ੍ਹਾਂ ਨੇ ਪ੍ਰੇਮ ਵਿਆਹ ਕਰ ਲਿਆ। ਪੁਲਸ ਨੇ ਦੱਸਿਆ ਕਿ ਹਾਲ ਹੀ ’ਚ ਮੁਲਜ਼ਮ ਕਿਰਨ ਨੂੰ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਲੱਗਾ ਸੀ।


Rakesh

Content Editor

Related News