ਵਿਆਹੁਤਾ ’ਤੇ ਆਇਆ ਨੌਜਵਾਨ ਦਾ ਦਿਲ, ਵਿਆਹ ਲਈ ਉਸ ਦੇ ਪਤੀ ਨੂੰ ਦੇ ਦਿੱਤੀਆਂ.....

Monday, Aug 19, 2019 - 10:36 PM (IST)

ਵਿਆਹੁਤਾ ’ਤੇ ਆਇਆ ਨੌਜਵਾਨ ਦਾ ਦਿਲ, ਵਿਆਹ ਲਈ ਉਸ ਦੇ ਪਤੀ ਨੂੰ ਦੇ ਦਿੱਤੀਆਂ.....

ਗੋਰਖਪੁਰ– ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਇਕ ਮਹਿਲਾ ਦੀ ਕੀਮਤ 71 ਭੇਡਾਂ ਲਾ ਦਿੱਤੀ ਗਈ। ਦਰਅਸਲ ਇਕ ਵਿਅਕਤੀ ਵਲੋਂ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਭਜਾ ਕੇ ਲੈ ਕੇ ਜਾਣ ਦੇ ਮੁਆਵਜ਼ੇ ਦੇ ਤੌਰ ’ਤੇ ਪ੍ਰੇਮਿਕਾ ਦੇ ਪਤੀ ਨੂੰ 71 ਭੇਡਾਂ ਦੇਣ ਨੂੰ ਕਿਹਾ ਗਿਆ। ਰਿਪੋਰਟ ਦੇ ਅਨੁਸਾਰ, ਪੀਪਰਾਈਚ ’ਚ ਇਕ ਪੰਚਾਇਤ ਨੇ ਵਿਅਕਤੀ ਨੂੰ ਆਪਣੀ ਪ੍ਰੇਮਿਕਾ ਦੇ ਪਤੀ ਨੂੰ ‘ਮੁਆਵਜ਼ੇ’ ਦੇ ਤੌਰ ’ਤੇ 71 ਭੇਡਾਂ ਦੇਣ ਦਾ ਹੁਕਮ ਸੁਣਾਇਆ।
ਜਦ ਇਕ ਵਿਆਹੁਤਾ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤਾਂ ਮਾਮਲੇ ’ਚ ਦਖਲ ਦਿੱਤਾ ਗਿਆ। ਮਹਿਲਾ ਨੇ ਕਿਹਾ ਕਿ ਉਹ ਆਪਣੇ ਪਤੀ ਨੂੰ ਛੱਡਣਾ ਚਾਹੁੰਦੀ ਹੈ।
ਹਾਲਾਂਕਿ, ਮਾਮਲਾ ਸੁਲਝਾਉਣਾ ਇੰਨਾ ਆਸਾਨ ਨਹੀਂ ਸੀ ਅਤੇ ਕੁਝ ਦਿਨ ਬਾਅਦ ਹੀ ਦੋਵਾਂ ਵਿਅਕਤੀਆਂ ’ਚ ਝਗੜਾ ਸ਼ੁਰੂ ਹੋ ਗਿਆ। ਅਜਿਹੇ ’ਚ ਪੰਚਾਇਤ ਸੱਦੀ ਗਈ ਅਤੇ ਪ੍ਰੇਮੀ ਨੂੰ ਕਿਹਾ ਗਿਆ ਕਿ ਜਾ ਤਾਂ ਉਹ ਪ੍ਰੇਮਿਕਾ ਦੇ ਪਤੀ ਨੂੰ ਮੁਆਵਜ਼ਾ ਦੇ ਕੇ ਵਿਵਾਹਿਤ ਸਬੰਧ ਜਾਰੀ ਰੱਖੇ ਜਾਂ ਇਸ ਸਬੰਧ ਨੂੰ ਖਤਮ ਕਰ ਦੇਵੇ। ਇਸ ’ਤੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਨਾਲ ਰੱਖਣ ਦੀ ਚੋਣ ਕੀਤੀ। ਪੰਚਾਇਤ ਨੇ ਪ੍ਰੇਮੀ ਨੂੰ ਆਪਣੀਆਂ 142 ਭੇਡਾਂ ਦੇ ਝੁੰਡ ਵਿਚੋਂ 71 ਭੇਡਾਂ ਦੇਣ ਦੇ ਲਈ ਕਿਹਾ ਅਤੇ ਤਿੰਨੋਂ ਇਸ ਗੱਲ ’ਤੇ ਸਹਿਮਤ ਹੋ ਗਏ।


author

Inder Prajapati

Content Editor

Related News