ਰੂਹ ਕੰਬਾਊ ਵਾਰਦਾਤ! ਪਹਿਲਾਂ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ ਫਿਰ ਖ਼ੁਦ ਪੀ ਲਿਆ ਤੇਜ਼ਾਬ
Saturday, Jan 18, 2025 - 10:28 PM (IST)
ਮੰਗਲੁਰੂ, (ਭਾਸ਼ਾ)- ਕਰਨਾਟਕ ’ਚ ਨੇਲੂਰ ਕੇਮਰਾਜੇ ਪਿੰਡ ਦੇ ਰਾਮਚੰਦਰ ਗੌੜਾ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਵਿਨੋਦਾ ਕੁਮਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਰਬੜ ਬਣਾਉਣ ਲਈ ਵਰਤਿਆ ਜਾਣ ਵਾਲਾ ਤੇਜ਼ਾਬ ਪੀ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਗੌੜਾ ਸ਼ਰਾਬੀ ਸੀ ਅਤੇ ਰਾਤ ਨੂੰ ਨਸ਼ੇ ’ਚ ਟੱਲੀ ਹੋ ਕੇ ਆਪਣੇ ਮਾਤਾ-ਪਿਤਾ, ਪਤਨੀ ਅਤੇ ਬੇਟੇ ਸਮੇਤ ਪਰਿਵਾਰ ਦੇ ਮੈਂਬਰਾਂ ਨਾਲ ਅਕਸਰ ਝਗੜਾ ਕਰਦਾ ਸੀ। ਉਸ ਦੇ ਬੇਟੇ ਪ੍ਰਸ਼ਾਂਤ ਐੱਸ. ਆਰ. (26) ਨੇ ਖੁਲਾਸਾ ਕੀਤਾ ਕਿ ਵਾਰਦਾਤ ਦੇ ਸਮੇਂ ਵੀ ਉਹ ਸ਼ਰਾਬ ਪੀ ਕੇ ਘਰ ਆਇਆ ਸੀ। ਪੁਲਸ ਨੇ ਕਤਲ ਅਤੇ ਹਥਿਆਰ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।