ਸਮਾਰਟਫੋਨ ਫਟਣ ਨਾਲ ਓਡੀਸ਼ਾ ਦੇ ਨੌਜਵਾਨ ਦੀ ਮੌਤ, ਇੰਝ ਕਰੋ ਆਪਣਾ ਬਚਾਅ

11/13/2019 12:53:31 PM

ਗੈਜੇਟ ਡੈਸਕ– ਸਮਾਰਟਫੋਨ ਫਟਣ ਦੀਆਂ ਖਬਰਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਓਡੀਸ਼ਾ ਦੇ ਇਕ ਟਾਈਨ ਪਾਰਾਦੀਪ ’ਚ ਰਹਿਣ ਵਾਲੇ ਇਕ ਨੌਜਵਾਨ ਦੀ ਸਮਾਰਟਫੋਨ ਫਟਣ ਨਾਲ ਮੌਤ ਹੋ ਗਈ ਹੈ। ਮਜ਼ਦੂਰੀ ਦਾ ਕੰਮ ਕਰਨ ਵਾਲੇ ਕੁਨਾ ਪ੍ਰਧਾਨ (Kuna Pradhan) ਨਾਂ ਦੇ ਇਸ ਨੌਜਵਾਨ ਦੀ ਗਲਤੀ ਇਹ ਸੀ ਕਿ ਉਹ ਸਮਾਰਟਫੋਨ ਨੂੰ ਚਾਰਜਿੰਗ ’ਤੇ ਲਗਾ ਕੇ ਸੁੱਤਾ ਸੀ ਜਿਸ ਤੋਂ ਬਾਅਦ ਰਾਤ ਦੇ ਸਮੇਂ ਸਮਾਰਟਫੋਨ ’ਚ ਬਲਾਸਟ ਹੋਇਆ ਜਿਸ ਕਾਰਣ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਮੌਦ ਹੋ ਗਈ। ਸਵੇਰੇ ਕੁਝ ਮਜ਼ਦੂਰਾਂ ਨੇ ਉਸ ਦੇ ਕਮਰੇ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਚੈਕ ਕਰਨ ’ਤੇ ਕੁਨਾ ਪ੍ਰਧਾਨ ਨੂੰ ਮ੍ਰਿਤਕ ਪਾਇਆ। ਪੁਲਸ ਸਵੇਰੇ ਘਟਨਾ ਵਾਲੀ ਥਾਂ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। 
- ਦੱਸ ਦੇਈਏ ਕਿ ਸਮਾਰਟਫੋਨ ਦੀ ਬੈਟਰੀ ’ਚ ਆਸਾਨੀ ਨਾਲ ਬਲਾਸਟ ਨਹੀਂ ਹੁੰਦਾ ਪਰ ਹਰ ਯੂਜ਼ਰ ਲਈ ਇਹ ਜ਼ਰੂਰੀ ਹੈ ਕਿ ਉਹ ਸਾਵਧਾਨੀਆਂ ਵਰਤੇ। ਸੈਮਸੰਗ ਅਤੇ ਸ਼ਾਓਮੀ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨਜ਼ ’ਚ ਅੱਗ ਲੱਗਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ’ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਸਮਾਰਟਫੋਨ ’ਚ ਅਜਿਹਾ ਕੁਝ ਨਾ ਹੋਵੇ ਤਾਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਹੀ ਤੁਸੀਂ ਨੁਕਸਾਨ ਹੋਣ ਤੋਂ ਬਚ ਸਕਦੇ ਹੋ।

ਸਮਾਰਟਫੋਨ ਯੂਜ਼ਰਜ਼ ਲਈ 5 ਜ਼ਰੂਰੀ ਟਿੱਪਸ
- ਸਮਾਰਟਫੋਨ ਨੂੰ ਜਲਣਸ਼ੀਲ ਪਦਾਰਥਾਂ ਜਿਵੇਂ ਕਪੜੇ, ਰੂੰ ਜਾਂ ਬੈੱਡ ਤੋਂ ਦੂਰ ਹੀ ਰੱਖੋ।
- ਬੈਟਰੀ ਰਿਪਲੇਸ ਕਰਾਉਂਦੇ ਸਮੇਂ ਹਮੇਸ਼ਾ ਓਰਿਜਨਲ ਬੈਟਰੀ ਹੀ ਲਗਵਾਓ, ਸਸਤੀ ਬੈਟਰੀ ਦੇ ਚੱਕਰ ’ਚ ਨਾ ਫਸੋ।
- ਸਿਰਹਾਣੇ ਹੇਠਾਂ ਫੋਨ ਰੱਖ ਕੇ ਸੋਣ ਨਾਲ ਇਸ ਦਾ ਤਾਪਮਾਨ ਵੱਧ ਜਾਂਦਾ ਹੈ ਜੋ ਕਿ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ। 
- ਫੋਨ ਦੇ ਗਰਮ ਹੋਣ ’ਤੇ ਉਸ ਨੂੰ ਲਗਾਤਾਰ ਇਸਤੇਮਾ ਨਾ ਕਰੋ, ਥੋੜ੍ਹੀ ਦੇਰ ਲਈ ਉਸ ਨੂੰ ਸਾਈਡ ’ਤੇ ਰੱਖ ਦਿਓ।
- ਸਮਾਰਟਫੋਨ ’ਚ ਕੋਈ ਖਰਾਬੀ ਲੱਗਣ ’ਤੇ ਲੋਕਲ ਸ਼ਾਪ ਤੋਂ ਰਿਪੇਅਰ ਨਾ ਕਰਾਓ। ਓਥਰਾਈਜ਼ਡ ਸਰਵਿਸ ਸੈਂਟਰ ਤੋਂ ਫੋਨ ਰਿਪੇਅਰ ਕਰਾਉਣਾ ਹੀ ਸਹੀ ਰਹੇਗਾ। 

ਫੋਨ ਚਾਰਜ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
- ਚਾਰਜਿੰਗ ਕਰਦੇ ਸਮੇਂ ਇਹ ਚੈੱਕ ਕਰੋ ਕਿ ਫੋਨ ’ਤੇ ਕੁਝ ਰੱਖਿਆ ਤਾਂ ਨਹੀਂ ਹੈ। 
- ਚਾਰਜ ਕਰਦੇ ਸਮੇਂ ਹਮੇਸ਼ਾ ਓਰਿਜਨਲ ਚਾਰਜਰ ਦਾ ਇਸਤੇਮਾਲ ਕਰੋ, ਨਹੀਂ ਤਾਂ ਫੋਨ ਦੀ ਬੈਟਰੀ ਅਤੇ ਫੋਨ ਦੋਵਾਂ ਲਈ ਨੁਕਸਾਨ ਹੋ ਸਕਦਾ ਹੈ। 
- ਫੋਨ ਨੂੰ ਚਾਰਜਿੰਗ’ਤੇ ਲਗਾਉਣ ’ਤੇ ਧਿਆਨ ਰੱਖੋ ਕਿ ਇਸ ’ਤੇ ਧੁੱਪ ਨਾ ਪੈਂਦੀ ਹੋਵੇ। 
- ਰਾਤ ਦੇ ਸਮੇਂ ਫੋਨ ਨੂੰ ਚਾਰਜਿੰਗ ’ਤੇ ਲਗਾ ਕੇ ਨਾ ਸੋਵੋ, ਇਹ ਖਤਰਨਾਕ ਹੋ ਸਕਦਾ ਹੈ। 


Related News