ਪਤੰਗ ਉਡਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ, ਸ਼ਖ਼ਸ ਨੇ ਤੋੜਿਆ ਦਮ

Sunday, Oct 15, 2023 - 03:32 PM (IST)

ਪਤੰਗ ਉਡਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ, ਸ਼ਖ਼ਸ ਨੇ ਤੋੜਿਆ ਦਮ

ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ 'ਚ ਪਤੰਗਬਾਜ਼ੀ ਨੂੰ ਲੈ ਕੇ ਦੋ ਮੁੰਡਿਆ ਵਿਚਾਲੇ ਹੋਈ ਲੜਾਈ ਨੇ ਜਾਨਲੇਵਾ ਰੂਪ ਧਾਰਨ ਕਰ ਲਿਆ, ਜਦੋਂ ਇਕ ਮੁੰਡੇ ਦਾ ਪਿਤਾ ਦੂਜੇ ਦੇ ਘਰ ਸ਼ਿਕਾਇਤ ਕਰਨ ਗਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਕੁੱਟਮਾਰ ਕੀਤੀ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ ਅਤੇ ਬਾਅਦ ਵਿਚ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ

ਪੁਲਸ ਮੁਤਾਬਕ ਦੁਬੱਗਾ ਦੇ ਬਸੰਤ ਕੁੰਜ ਇਲਾਕੇ ਦੇ ਰਹਿਣ ਵਾਲੇ 12 ਸਾਲਾ ਜ਼ੈਦ ਅਤੇ 10 ਸਾਲਾ ਸੂਫੀਆਨ ਵਿਚਾਲੇ ਪਤੰਗ ਉਡਾਉਣ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸੂਫੀਆਨ ਨੇ ਜ਼ੈਦ ਦੀ ਕੁੱਟਮਾਰ ਕੀਤੀ। ਘਟਨਾ ਸ਼ਨੀਵਾਰ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ ਜਦੋਂ ਜ਼ੈਦ ਦੇ ਪਿਤਾ ਮੁਹੰਮਦ ਫੁਰਕਾਨ, ਸ਼ਾਹਜਹਾਂ ਸੂਫੀਆਨ ਦੇ ਘਰ ਗਏ ਤਾਂ ਉਸ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਫੁਰਕਾਨ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ-  ਦਿੱਲੀ ਦੇ ਉਪ ਰਾਜਪਾਲ ਨੇ CM ਮਾਨ ਤੇ CM ਖੱਟੜ ਨੂੰ ਲਿਖੀ ਚਿੱਠੀ, ਜ਼ਾਹਿਰ ਕੀਤੀ ਇਹ ਚਿੰਤਾ

ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਉਹ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਦੋਵਾਂ ਧਿਰਾਂ ਨੂੰ ਇਲਾਕੇ ਦੇ ਆਮਰਪਾਲੀ ਪੁਲਸ ਬੂਥ ’ਤੇ ਬੁਲਾਇਆ। ਇਸ ਘਟਨਾ ਬਾਰੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਅਤੇ ਉਹ ਮੌਕੇ ’ਤੇ ਪੁੱਜੇ। ਵਧੀਕ ਡੀ. ਸੀ. ਪੀ. ਚਿਰੰਜੀਵ ਨਾਥ ਸਿਨਹਾ ਨੇ ਦੱਸਿਆ ਕਿ ਫੁਰਕਾਨ (40) ਪੁਲਸ ਬੂਥ ਵਿਚ ਬੇਹੋਸ਼ ਹੋ ਗਿਆ।

ਇਹ ਵੀ ਪੜ੍ਹੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

ਸਿਨਹਾ ਨੇ ਕਿਹਾ ਕਿ ਸੂਫੀਆਨ ਦੀ ਮਾਂ, ਜੋ ਕਿ ਬੂਥ 'ਤੇ ਵੀ ਸੀ, ਨੇ ਦੋਸ਼ ਲਗਾਇਆ ਕਿ ਫੁਰਕਾਨ ਸ਼ਰਾਬ ਪੀ ਕੇ ਗੁਆਂਢ ਦੀਆਂ ਔਰਤਾਂ ਨਾਲ ਦੁਰਵਿਵਹਾਰ ਕਰਦਾ ਸੀ। ਸਿਨਹਾ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਬਾਅਦ ਫੁਰਕਾਨ ਨੂੰ  ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫੁਰਕਾਨ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਪਰ ਪੁਲਸ ਅਧਿਕਾਰੀਆਂ ਨੇ ਸੂਫ਼ੀਆਨ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦੇ ਕੇ ਪਰਿਵਾਰ ਨੂੰ ਸ਼ਾਂਤ ਕੀਤਾ ਅਤੇ FIR  ਦਰਜ ਕਰ ਲਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News