ਘਰ ''ਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, ਹੋਈ ਦਰਦਨਾਕ ਮੌਤ

Saturday, Nov 11, 2023 - 11:27 AM (IST)

ਘਰ ''ਚ ਪਟਾਕੇ ਬਣਾਉਂਦੇ ਸਮੇਂ ਹੋਇਆ ਧਮਾਕਾ, ਹੋਈ ਦਰਦਨਾਕ ਮੌਤ

ਨਵੀਂ ਦਿੱਲੀ (ਭਾਸ਼ਾ)- ਪੂਰਬ-ਉੱਤਰ ਦਿੱਲੀ ਦੇ ਵੈਲਕਮ ਇਲਾਕੇ 'ਚ ਪਟਾਕੇ ਬਣਾਉਣ ਲਈ ਸਲਫ਼ਰ ਅਤੇ ਪੋਟਾਸ਼ ਮਿਲਾਉਣ ਦੌਰਾਨ ਹੋਏ ਧਮਾਕੇ 'ਚ 21 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਧਮਾਕਾ ਸ਼ੁੱਕਰਵਾਰ ਦੁਪਹਿਰ ਉਸ ਸਮੇਂ ਹੋਇਆ, ਜਦੋਂ ਪੀੜਤ ਹਿਮਾਂਸ਼ੂ ਆਪਣੇ ਘਰ 'ਤੇ 2 ਰਸਾਇਣ ਮਿਲਾ ਕੇ ਪਟਾਕਿਆਂ ਦਾ ਪਾਊਡਰ ਬਣਾ ਰਿਹਾ ਸੀ।

ਇਹ ਵੀ ਪੜ੍ਹੋ : ਹਰਿਆਣਾ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ, ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 12

ਪੁਲਸ ਡਿਪਟੀ ਕਮਿਸ਼ਨਰ (ਪੂਰਬ-ਉੱਤਰ) ਜਾਏ ਟਿਰਕੀ ਨੇ ਕਿਹਾ ਕਿ ਇਕ ਘਰ 'ਚ ਹੋਏ ਧਮਾਕੇ 'ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਸ਼ੁੱਕਰਵਾਰ ਦੁਪਹਿਰ 2.10 ਵਜੇ ਮਿਲੀ ਸੀ। ਉਨ੍ਹਾਂ ਦੱਸਿਆ ਕਿ ਹਿਮਾਂਸ਼ੂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰਾਤ ਕਰੀਬ 1.30 ਵਜੇ ਉਸ ਨੇ ਦਮ ਤੋੜ ਦਿੱਤਾ। ਟਿਰਕੀ ਨੇ ਕਿਹਾ ਕਿ ਅਪਰਾਧ ਇਕਾਈ ਅਤੇ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੇ ਦਲਾਂ ਨੇ ਸਬੂਤ ਇਕੱਠੇ ਕਰਨ ਲਈ ਹਾਦਸੇ ਵਾਲੀ ਜਗ੍ਹਾ ਦੌਰਾ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News