ਗੁਰੂਗ੍ਰਾਮ: ਵਿਅਕਤੀ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

07/18/2018 12:34:04 PM

ਗੁਰੂਗ੍ਰਾਮ— ਗੁਰੂਗ੍ਰਾਮ 'ਚ ਇਕ 35 ਸਾਲਾ ਮਹੇਸ਼ ਨਾਂ ਦੇ ਵਿਅਕਤੀ ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਉਹ ਆਪਣੇ ਬੱਚਿਆਂ ਨੂੰ ਘਰ ਤੋਂ ਸਕੂਲ ਵੈਨ ਤੱਕ ਛੱਡਣ ਗਿਆ ਸੀ। ਜਿਸ ਤਰ੍ਹਾਂ ਹੀ ਮਹੇਸ਼ ਬੱਚਿਆਂ ਨੂੰ ਬੱਸ 'ਚ ਬਿਠਾ ਕੇ ਵਾਪਸ ਆਉਣ ਲੱਗਾ ਤਾਂ ਉਦੋਂ ਸਕਾਰਪੀਓ ਸਵਾਰ ਤਿੰਨ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਮਹੇਸ਼ ਦਾ ਕਤਲ ਕਰ ਦਿੱਤਾ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

PunjabKesari
ਮਾਮਲੇ 'ਚ ਪੁਲਸ ਸੂਤਰਾਂ ਦੀ ਮੰਨੋ ਤਾਂ ਮਹੇਸ਼ ਨੂੰ ਮਾਰਨ ਵਾਲੇ ਬਦਮਾਸ਼ ਚਾਚੇ-ਤਾਏ ਦੇ ਲੜਕੇ ਸਨ ਅਤੇ ਹੋਲੀ 'ਤੇ ਕਿਸੇ ਗੱਲ ਨੂੰ ਲੈ ਕੇ ਪਰਿਵਾਰਾਂ 'ਚ ਝਗੜਾ ਹੋ ਗਿਆ ਸੀ। ਗੁਰੂਗ੍ਰਾਮ ਰੇਲਵੇ ਪੁਲਸ ਬਲ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

PunjabKesari


Related News