ਕੋਲਕਾਤਾ ਨਗਰ ਨਿਗਮ ’ਚ ਵੀ ਚੱਲਿਆ ਮਮਤਾ ਦਾ ਜਾਦੂ, ਤ੍ਰਿਣਮੂਲ ਨੇ ਜਿੱਤੇ 144 ’ਚੋਂ 134 ਵਾਰਡ

Wednesday, Dec 22, 2021 - 01:58 PM (IST)

ਕੋਲਕਾਤਾ ਨਗਰ ਨਿਗਮ ’ਚ ਵੀ ਚੱਲਿਆ ਮਮਤਾ ਦਾ ਜਾਦੂ, ਤ੍ਰਿਣਮੂਲ ਨੇ ਜਿੱਤੇ 144 ’ਚੋਂ 134 ਵਾਰਡ

ਕੋਲਕਾਤਾ (ਸ਼ੰਕਰ ਜਾਲਾਨ)- ਕੋਲਕਾਤਾ ਨਗਰ ਨਿਗਮ ਚੋਣਾਂ ’ਚ ਵੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬਨੈਰਜੀ ਦਾ ਨਾ ਸਿਰਫ ਜਾਦੂ ਬਰਕਰਾਰ ਰਿਹਾ, ਸਗੋਂ ਤ੍ਰਿਣਮੂਲ ਕਾਂਗਰਸ ਦੀ ਜੈ-ਜੈਕਾਰ ਦੀ ਗੂੰਜ ਵੀ ਜਾਰੀ ਰਹੀ। ਤ੍ਰਿਣਮੂਲ ਕਾਂਗਰਸ ਨੇ 2015 ਦੇ ਮੁਕਾਬਲੇ 2021 ਦੇ ਕੋਲਕਾਤਾ ਨਗਰ ਨਿਗਮ ਚੋਣਾਂ ’ਚ ਕਿਤੇ ਜ਼ਿਆਦਾ ਵਾਰਡਾਂ ’ਤੇ ਕਬਜ਼ਾ ਕੀਤਾ, ਉਥੇ ਹੀ ਖੱਬੇ-ਪੱਖੀ ਮੋਰਚਾ, ਕਾਂਗਰਸ ਅਤੇ ਭਾਜਪਾ ਕੌਂਸਲਰਾਂ ਦੀ ਗਿਣਤੀ 2 ਅੰਕਾਂ ਨੂੰ ਵੀ ਨਹੀਂ ਪਾਰ ਕਰ ਸਕੀ। ਕੋਲਕਾਤਾ ਨਗਰ ਨਿਗਮ ਦੇ ਕੁੱਲ 144 ਵਾਰਡਾਂ ’ਚ ਤ੍ਰਿਣਮੂਲ ਕਾਂਗਰਸ ਨੇ 134, ਭਾਜਪਾ ਨੇ 3, ਖੱਬੇ-ਪੱਖੀ ਮੋਰਚੇ ਨੇ 2, ਕਾਂਗਰਸ ਨੇ 2 ਅਤੇ ਆਜ਼ਾਦ ਉਮੀਦਵਾਰਾਂ ਨੇ 2 ਵਾਰਡਾਂ ’ਤੇ ਕਬਜ਼ਾ ਕੀਤਾ।

ਇਹ ਵੀ ਪੜ੍ਹੋ : ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੀਤੀ PM ਮੋਦੀ ਦੀ ਤਾਰੀਫ਼, ਨਿਸ਼ਾਨੇ 'ਤੇ ਕਾਂਗਰਸ

ਨਗਰ ਨਿਗਮ ਦੇ ਇਨ੍ਹਾਂ ਚੋਣ ਨਤੀਜਿਆਂ ਦੇ ਮੱਦੇਨਜ਼ਰ ਜੇਕਰ ਇਹ ਕਿਹਾ ਜਾਵੇ ਕਿ ਮਮਤਾ ਦੀ ਹਨ੍ਹੇਰੀ ਦੇ ਸਾਹਮਣੇ ਕੋਈ ਟਿਕ ਨਹੀਂ ਸੱਕਿਆ ਤਾਂ ਕੋਈ ਅਤਿਕਥਣੀ ਨਹੀਂ ਹੋਵੇਗੀ, ਕਿਉਂਕਿ ਇਕੱਲੇ ਤ੍ਰਿਣਮੂਲ ਦੀ ਝੋਲੀ ’ਚ 71 ਫ਼ੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ। ਖੱਬੇ-ਪੱਖੀ ਮੋਰਚੇ ਨੂੰ ਭਾਵੇਂ ਸਿਰਫ 2 ਵਾਰਡਾਂ ’ਤੇ ਜਿੱਤ ਹਾਸਲ ਹੋਈ ਹੋ ਪਰ ਵੋਟ ਫ਼ੀਸਦੀ ਦੇ ਮਾਮਲੇ ’ਚ ਉਹ ਦੂਜੇ ਨੰਬਰ ’ਤੇ ਰਿਹਾ। ਖੱਬੇ-ਪੱਖੀ ਮੋਰਚੇ ਨੂੰ ਲਗਭਗ 11 ਫ਼ੀਸਦੀ ਵੋਟਾਂ ਮਿਲੀਆਂ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ 65 ਵਾਰਡਾਂ ’ਚ ਖੱਬੇ-ਪੱਖੀ ਮੋਰਚੇ ਦੇ ਉਮੀਦਵਾਰ ਦੂਜੇ ਸਥਾਨ ’ਤੇ ਰਹੇ। ਭਾਜਪਾ 3 ਵਾਰਡਾਂ ’ਚ ਜਿੱਤ ਦਰਜ ਕਰਨ ’ਚ ਕਾਮਯਾਬੀ ਰਹੀ, ਇਸ ਤੋਂ ਵੀ ਜ਼ਿਆਦਾ ਅਫਸੋਸ ਦੀ ਗੱਲ ਇਹ ਹੈ ਕਿ ਉਸ ਦੇ ਵੋਟ ਬੈਂਕ ’ਚ ਭਾਰੀ ਗਿਰਾਵਟ ਵੇਖੀ ਗਈ। ਮਾਰਚ-ਅਪ੍ਰੈਲ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਜਿੱਥੇ ਲਗਭਗ 29 ਫ਼ੀਸਦੀ ਵੋਟਾਂ ਮਿਲੀਆਂ ਸਨ, 8 ਮਹੀਨੇ ਦੇ ਅੰਦਰ ਇਹ ਘਟ ਕੇ ਲਗਭਗ 9 ਫ਼ੀਸਦੀ ਰਹਿ ਗਏ। ਕਾਂਗਰਸ ਲਈ ਭਾਵੇਂ 2015 ਦੇ ਮੁਕਾਬਲੇ ਇਹ ਨਤੀਜੇ ਤਸੱਲੀਬਖਸ਼ ਨਾ ਹੋਣ ਪਰ ਹਾਲ ਹੀ ’ਚ ਸੰਪੰਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲਈ ਥੋੜ੍ਹੀ ਰਾਹਤ ਦੀ ਗੱਲ ਜ਼ਰੂਰ ਹੈ। ਸਿਆਸੀ ਪੰਡਤ ਪਹਿਲਾਂ ਹੀ ਕਹਿ ਰਹੇ ਸਨ ਕਿ ਜਿਸ ਤਰ੍ਹਾਂ 2016 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਨੂੰ ਜ਼ਿਆਦਾ ਸੀਟਾਂ ਮਿਲੀਆਂ ਸਨ, ਬਿਲਕੁਲ ਉਸੇ ਤਰ੍ਹਾਂ 2015 ਦੀਆਂ ਕੋਲਕਾਤਾ ਨਗਰ ਨਿਗਮ ਚੋਣਾਂ ਦੇ ਮੁਕਾਬਲੇ 2021 ’ਚ ਤ੍ਰਿਣਮੂਲ ਹੋਰ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੇਗੀ।

ਇਹ ਰਾਸ਼ਟਰੀ ਰਾਜਨੀਤੀ ਦੀ ਜਿੱਤ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕੋਲਕਾਤਾ ਦੇ ਲੋਕਾਂ ਨੇ ਜਿਸ ਤਰ੍ਹਾਂ ਦਾ ਪਿਆਰ ਸਾਨੂੰ ਦਿੱਤਾ ਹੈ, ਉਸ ਦੇ ਲਈ ਉਨ੍ਹਾਂ ਨੂੰ ਸਲਾਮ। ਇਹ ਜਿੱਤ ਲੋਕਤੰਤਰ ਦੀ ਜਿੱਤ ਹੈ। ਕੋਲਕਾਤਾ ਸਾਡਾ ਮਾਣ ਹੈ। ਇਹ ਰਾਸ਼ਟਰੀ ਰਾਜਨੀਤੀ ਦੀ ਜਿੱਤ ਹੈ। ਬੰਗਾਲ ਅਤੇ ਕੋਲਕਾਤਾ ਅੱਗੇ ਦਾ ਰਾਦ ਦਿਖਾਏਗਾ। ਭਾਜਪਾ, ਖੱਬੇ-ਪੱਖੀ ਮੋਰਚਾ ਅਤੇ ਕਾਂਗਰਸ ਇਨ੍ਹਾਂ ਚੋਣਾਂ ’ਚ ਕਿਤੇ ਨਹੀਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News