ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ ''ਤੇ ਬੰਬ ਨਾਲ ਹਮਲਾ, ਹਸਪਤਾਲ ''ਚ ਦਾਖਲ
Thursday, Feb 18, 2021 - 01:20 AM (IST)
ਕੋਲਕਾਤਾ - ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਦੇ ਮੰਤਰੀ ਜ਼ਾਕਿਰ ਹੁਸੈਨ 'ਤੇ ਬੁੱਧਵਾਰ ਦੇਰ ਸ਼ਾਮ ਬੰਬ ਨਾਲ ਹਮਲਾ ਹੋਇਆ। ਹਮਲੇ ਵਿੱਚ ਮੰਤਰੀ ਸਮੇਤ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ, ਹੁਸੈਨ ਕੋਲਕਾਤਾ ਜਾਣ ਲਈ ਟ੍ਰੇਨ ਫੜਨ ਰੇਲਵੇ ਸਟੇਸ਼ਨ ਜਾ ਰਹੇ ਸਨ। ਇਸ ਸਮੇਂ ਉਨ੍ਹਾਂ 'ਤੇ ਬੰਬ ਨਾਲ ਹਮਲਾ ਕੀਤਾ ਗਿਆ। ਮੰਤਰੀ ਅਤੇ ਦੋ ਹੋਰ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਹਮਲਾਵਰਾਂ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ।
Just in:
— Poulomi Saha (@PoulomiMSaha) February 17, 2021
Railways Minister @piyushgoyal reacts to news of the crude bomb attack on #Bengal minister Zakir Hossain outside Nimtita station in Murshidabad district.
Hossain has been rushed to Jangipur subdivision hospital. https://t.co/Pm3PcsizX7 pic.twitter.com/jDp0eM7ds6
ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਮੁਰਸ਼ੀਦਾਬਾਦ ਜ਼ਿਲ੍ਹੇ ਵਿੱਚ ਨਿਮਟੀਟਾ ਰੇਲਵੇ ਸਟੇਸ਼ਨ 'ਤੇ ਅਣਪਛਾਤੇ ਹਮਲਾਵਰਾਂ ਨੇ ਰਾਜ ਸਰਕਾਰ ਵਿੱਚ ਮੰਤਰੀ ਜ਼ਾਕਿਰ ਹੁਸੈਨ 'ਤੇ ਬੰਬ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਜ਼ਾਕਿਰ ਹੁਸੈਨ ਸਮੇਤ ਦੋ ਲੋਗ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਰਾਜ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੀਰਤ ਰਾਜ ਮੰਤਰੀ ਹੁਸੈਨ ਸਟੇਸ਼ਨ ਦੇ 2 ਨੰਬਰ ਪਲੇਟਫਾਰਮ 'ਤੇ ਰਾਤ ਕਰੀਬ 10 ਵਜੇ ਕੋਲਕਾਤਾ ਜਾਣ ਵਾਲੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ 'ਤੇ ਹਮਲਾ ਹੋਇਆ। ਉਨ੍ਹਾਂ ਦੱਸਿਆ ਕਿ ਮੁਰਸ਼ੀਦਾਬਾਦ ਜ਼ਿਲ੍ਹੇ ਦੇ ਜੰਗੀਪੁਰਾ ਤੋਂ ਵਿਧਾਇਕ ਅਤੇ ਦੋ ਹੋਰ ਲੋਕਾਂ ਨੂੰ ਜੰਗੀਪੁਰਾ ਸਬ ਡਵੀਜ਼ਨਲ ਹਸਪਤਾਲ ਲੈ ਜਾਇਆ ਗਿਆ।