ਨੰਦੀਗ੍ਰਾਮ ''ਚ ਮਮਤਾ ਦਾ ਹਿੰਦੂ ਕਾਰਡ, 3 ਮੰਦਰਾਂ ਵਿਚ ਜਾ ਕੇ ਕੀਤੀ ਪੂਜਾ-ਅਰਚਨਾ
Wednesday, Mar 10, 2021 - 12:00 AM (IST)

ਕੋਲਕਾਤਾ - ਪੱਛਮੀ ਬੰਗਾਲ ਚੋਣਾਂ ਵਿਚ ਮਮਤਾ ਬੈਨਰਜੀ ਇਕ ਤੋਂ ਬਾਅਦ ਇਕ ਅਚਾਨਕ ਰਣਨੀਤੀ ਅਪਣਾ ਰਹੀ ਹੈ। ਨੰਦੀਗ੍ਰਾਮ ਤੋਂ ਚੋਣਾਂ ਲੜਣ ਦਾ ਐਲਾਨ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਥੇ ਪਹੁੰਚੀ ਮਮਤਾ ਬੈਨਰਜੀ ਨੇ ਹਿੰਦੁਤਵ ਦਾ ਕਾਰਡ ਖੇਡ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਸਿਰਫ ਭਾਜਪਾ ਨੂੰ ਹਿੰਦੁਤਵ 'ਤੇ ਨਸੀਹਤ ਦਿੱਤੀ, ਸਗੋਂ ਮੰਚ ਤੋਂ ਚੰਡੀ ਪਾਠ ਕਰ ਕੇ ਆਪਣੇ ਕਾਲੀ ਭਗਤ ਹਿੰਦੂ ਹੋਣ ਦੀ ਮੁਨਾਦੀ ਵੀ ਕਰ ਦਿੱਤੀ। ਉਨ੍ਹਾਂ ਨੇ ਅੱਜ 3 ਮੰਦਰਾਂ ਵਿਚ ਜਾ ਕੇ ਪੂਜਾ-ਪਾਠ ਵੀ ਕੀਤਾ।
ਜਦੋਂ ਮਮਤਾ ਨੇ ਨੰਦੀਗ੍ਰਾਮ ਤੋਂ ਚੋਣ ਲੜਣ ਦਾ ਐਲਾਨ ਕੀਤਾ ਸੀ ਤਾਂ ਭਾਜਪਾ ਨੇ ਦੋਸ਼ ਲਾਇਆ ਸੀ ਕਿ ਨੰਦੀਗ੍ਰਾਮ ਵਿਚ ਮੁਸਲਿਮ ਵੋਟ ਬੈਂਕ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਮਮਤਾ ਬੈਨਰਜੀ ਨੇ ਉਥੋਂ ਚੋਣ ਲੜਣ ਲਈ ਐਲਾਨ ਦਿੱਤਾ ਹੈ। ਮਮਤਾ ਬੈਨਰਜੀ ਜਦੋਂ ਮੰਗਲਵਾਰ ਨੂੰ ਪਹਿਲੀ ਵਾਰ ਨੰਦੀਗ੍ਰਾਮ ਵਿਚ ਚੋਣ ਪ੍ਰਚਾਰ ਕਰਨ ਪਹੁੰਚੀ ਤਾਂ ਸਭ ਨੂੰ ਲੱਗ ਰਿਹਾ ਸੀ ਕਿ ਉਹ ਮੁਸਲਮਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹੋਏ ਮੁਸਲਿਮ ਕਾਰਡ ਖੇਡੇਗੀ ਪਰ ਇਥੇ ਵੀ ਉਨ੍ਹਾਂ ਨੇ ਸਭ ਨੂੰ ਹੈਰਾਨ ਕੀਤਾ ਅਤੇ ਬਿਲਕੁਲ ਉਲਟ ਜਾ ਕੇ ਹਿੰਦੂ ਕਾਰਡ ਖੇਡ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।