ਐਗਜ਼ਿਟ ਪੋਲ ''ਤੇ ਭੜਕੀ ''ਦੀਦੀ'', ਕਿਹਾ- ਗੱਪ-ਸ਼ੱਪ ''ਤੇ ਭਰੋਸਾ ਨਹੀਂ

Sunday, May 19, 2019 - 09:30 PM (IST)

ਐਗਜ਼ਿਟ ਪੋਲ ''ਤੇ ਭੜਕੀ ''ਦੀਦੀ'', ਕਿਹਾ- ਗੱਪ-ਸ਼ੱਪ ''ਤੇ ਭਰੋਸਾ ਨਹੀਂ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਖਤਮ ਹੁੰਦਿਆਂ ਹੀ ਸਾਰੇ ਨਿਊਜ਼ ਚੈਨਲਾਂ ਦੇ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਲੋਕ ਸਭਾ ਚੋਣਾਂ 2019 ਲਈ ਐਤਵਾਰ ਸ਼ਾਮ ਜਾਰੀ ਜ਼ਿਆਦਾਤਰ ਐਗਜ਼ਿਟ ਪੋਲ ਮੁਤਾਬਕ ਇਕ ਵਾਰ ਦੁਬਾਰਾ ਭਾਜਪਾ ਗਠਜੋੜ ਵਾਲੀ ਐੱਨਡੀਏ ਬਹੁਮਤ ਨਾਲ ਕੇਂਦਰ 'ਚ ਸਰਕਾਰ ਬਣਾਏਗੀ।

ਲੋਕ ਸਭਾ ਲਈ 7 ਪੜਾਅ 'ਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਉਥੇ ਹੀ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਰੋਧੀ ਨੇਤਾਵਾਂ ਦੀ ਪ੍ਰਤੀਕਿਰਿਆ ਵੀ ਆਉਣ ਲੱਗੀ ਹੈ।

 

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਐਗਜ਼ਿਟ ਪੋਲ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਮੈਨੂੰ ਐਗਜ਼ਿਟ ਪੋਲ ਨੂੰ ਲੈ ਕੇ ਹੋਣ ਵਾਲੀ ਗੱਪ-ਸ਼ੱਪ 'ਤੇ ਬਿਲਕੁੱਲ ਵੀ ਭਰੋਸਾ ਨਹੀਂ ਹੈ। ਗੇਮ ਪਲਾਨ ਇਸ ਗੱਪ-ਸ਼ੱਪ ਦੇ ਰਾਹੀਂ ਹਜ਼ਾਰਾਂ ਈਵੀਐੱਮ 'ਚ ਹੇਰਫੇਰ ਜਾਂ ਬਦਲਣ ਦੀ ਹੈ। ਵਿਰੋਧੀ ਦਲਾਂ ਨੂੰ ਮੇਰੀ ਅਪੀਲ ਹੈ ਕਿ ਇਕਜੁੱਟ, ਮਜ਼ਬੂਤ ਤੇ ਬੋਲਡ ਰਹੇ। ਅਸੀਂ ਇਹ ਲੜਾਈ ਇਕੱਠੇ ਲੜਾਂਗੇ। 


author

Baljit Singh

Content Editor

Related News