''ਬੰਗਾਲ ’ਚ ਦੁਸ਼ਾਸਨ ਦਾਖਲ ਹੋ ਗਿਆ'', ਅਮਿਤ ਸ਼ਾਹ ਦੇ ਦੌਰੇ ''ਤੇ ਮਮਤਾ ਬੈਨਰਜੀ ਦਾ ਵੱਡਾ ਬਿਆਨ
Wednesday, Dec 31, 2025 - 07:49 AM (IST)
ਕੋਲਕਾਤਾ (ਇੰਟ.) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਛਮੀ ਬੰਗਾਲ ਦੌਰੇ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਰਾਰਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਸ਼ਕੁਨੀ ਦਾ ਚੇਲਾ ਦੁਸ਼ਾਸਨ ਬੰਗਾਲ ’ਚ ਜਾਣਕਾਰੀ ਇਕੱਠੀ ਕਰਨ ਆਇਆ ਹੈ। ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਦੁਸ਼ਾਸਨ ਅਤੇ ਦੁਰਯੋਧਨ ਦਿਸਣ ਲੱਗਦੇ ਹਨ। ਅੱਜ ਉਹ (ਭਾਜਪਾ) ਕਹਿ ਰਹੇ ਹਨ ਕਿ ਮਮਤਾ ਬੈਨਰਜੀ ਨੇ ਜ਼ਮੀਨ ਨਹੀਂ ਦਿੱਤੀ। ਪੈਟਰਾਪੋਲ ਅਤੇ ਅੰਡਾਲ ’ਚ ਜ਼ਮੀਨ ਕਿਸ ਨੇ ਦਿੱਤੀ? ਉਹ ਕਹਿੰਦੇ ਹਨ ਕਿ ਘੁਸਪੈਠੀਏ ਸਿਰਫ਼ ਬੰਗਾਲ ਤੋਂ ਹੀ ਆਉਂਦੇ ਹਨ। ਜੇਕਰ ਅਜਿਹਾ ਹੈ, ਤਾਂ ਕੀ ਤੁਸੀਂ ਪਹਿਲਗਾਮ ’ਚ ਹਮਲਾ ਕੀਤਾ ਸੀ? ਦਿੱਲੀ ’ਚ ਹੋਈ ਘਟਨਾ ਦੇ ਪਿੱਛੇ ਕੌਣ ਸੀ?…”
ਪੜ੍ਹੋ ਇਹ ਵੀ - ਗਾਂਧੀ ਪਰਿਵਾਰ 'ਚ ਗੂੰਜਣਗੀਆਂ ਸ਼ਹਿਨਾਈਆਂ! ਪ੍ਰਿਯੰਕਾ ਵਾਡਰਾ ਦੇ ਪੁੱਤਰ ਦੀ ਹੋਈ ਮੰਗਣੀ! ਜਾਣੋ ਕੌਣ ਹੈ ਲਾੜੀ?
ਮਮਤਾ ਬੈਨਰਜੀ ਨੇ ਕਿਹਾ ਕਿ ਵੋਟਰ ਸੂਚੀ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸ. ਆਈ. ਆਰ.) ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਇਕ ‘ਵੱਡਾ ਘਪਲਾ’ ਕਰਾਰ ਦਿੱਤਾ। ਬੈਨਰਜੀ ਨੇ 2026 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਂਕੁਰਾ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਦਾਅਵਾ ਕੀਤਾ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਐੱਸ. ਆਈ. ਆਰ. ਦੇ ਨਾਂ ’ਤੇ ਗਰੀਬਾਂ ਅਤੇ ਆਮ ਆਦਮੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਬੈਨਰਜੀ ਨੇ ਹਰ ਚੋਣਾਂ ਤੋਂ ਪਹਿਲਾਂ ਭਾਜਪਾ ਦੇ ‘ਸ਼ੋਨਾਰ ਬਾਂਗਲਾ’ (ਖੁਸ਼ਹਾਲ ਪੱਛਮੀ ਬੰਗਾਲ) ਬਣਾਉਣ ਦੇ ਦਾਅਵੇ ਦਾ ਵੀ ਮਜ਼ਾਕ ਉਡਾਇਆ। ਉਨ੍ਹਾਂ ਕਿਹਾ ਕਿ ਹਰ ਚੋਣਾਂ ’ਚ ਭਾਜਪਾ ‘ਸ਼ੋਨਾਰ ਬਾਂਗਲਾ’ ਬਣਾਉਣ ਦਾ ਵਾਅਦਾ ਕਰਦੀ ਹੈ। ਭਾਜਪਾ ਸ਼ਾਸਿਤ ਸਾਰੇ ਸੂਬਿਆਂ ’ਚ ਬੰਗਾਲੀ ਭਾਸ਼ੀ ਲੋਕਾਂ ’ਤੇ ਜ਼ੁਲਮ ਹੋ ਰਹੇ ਹਨ, ਅਜਿਹੇ ’ਚ ਉਹ ‘ਸ਼ੋਨਾਰ ਬਾਂਗਲਾ’ ਕਿਵੇਂ ਬਣਾਉਣਗੇ?”
ਪੜ੍ਹੋ ਇਹ ਵੀ - ਸਾਵਧਾਨ: ਤੁਹਾਡੀ ਵੀ ਰੋਕੀ ਜਾ ਸਕਦੀ ਹੈ ਪੈਨਸ਼ਨ, ਜਾਣ ਲਓ ਨਵੇਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
