ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ
Wednesday, Mar 31, 2021 - 08:35 PM (IST)
ਨਵੀਂ ਦਿੱਲੀ : ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰੀ ਰਾਜਧਾਨੀ ਰਾਜ ਖੇਤਰ ਸ਼ਾਸਨ (ਸੋਧ) ਕਾਨੂੰਨ 2021 ਦੇ ਵਿਰੋਧ ਵਿੱਚ ਨਾਨ ਬੀਜੇਪੀ ਲੀਡਰ ਨੂੰ ਚਿੱਠੀ ਲਿਖੀ ਹੈ।
ਲੋਕਸਭਾ ਵਿੱਚ ਐੱਨ.ਸੀ.ਟੀ. ਬਿੱਲ 2021 ਨੂੰ 22 ਮਾਰਚ ਅਤੇ ਰਾਜ ਸਭਾ ਵਿੱਚ 24 ਮਾਰਚ ਨੂੰ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ 28 ਮਾਰਚ ਨੂੰ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਕਾਨੂੰਨ ਮੁਤਾਬਕ, ਦਿੱਲੀ ਵਿੱਚ ਚੁਣੀ ਹੋਈ ਸਰਕਾਰ ਤੋਂ ਜ਼ਿਆਦਾ ਸ਼ਕਤੀਆਂ ਉਪਰਾਜਪਾਲ ਕੋਲ ਹੋਵੇਗੀ। ਦਿੱਲੀ ਦੀ ਸਰਕਾਰ ਨੂੰ ਕਿਸੇ ਵੀ ਕਾਰਜਕਾਰੀ ਕਦਮ ਤੋਂ ਪਹਿਲਾਂ ਉਪਰਾਜਪਾਲ ਦੀ ਸਲਾਹ ਲੈਣੀ ਹੋਵੇਗੀ।
ਇਸ ਕਾਨੂੰਨ 'ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਟੀ.ਐੱਮ.ਸੀ. ਪ੍ਰਧਾਨ ਮਮਤਾ ਬੈਨਰਜੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸ਼ਰਦ ਪਵਾਰ, ਐੱਮ.ਕੇ. ਸਟਾਈਨ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਉਧਵ ਠਾਕਰੇ, ਹੇਮੰਤ ਸੋਰੇਨ, ਅਰਵਿੰਦ ਕੇਜਰੀਵਾਲ, ਜਗਨ ਮੋਹਨ ਰੈੱਡੀ, ਨਵੀਨ ਪਟਨਾਇਕ, ਕੇ.ਐੱਸ. ਰੈੱਡੀ, ਫਾਰੁਕ ਅਬਦੁੱਲਾ, ਮਹਿਬੂਬਾ ਮੁਫਤੀ ਅਤੇ ਦਿਪਾਂਕਰ ਭੱਟਾਚਾਰਿਆ CPI (ML) ਨੂੰ ਚਿੱਠੀ ਲਿਖੀ ਹੈ।
ਮਮਤਾ ਨੇ ਚਿੱਠੀ ਵਿੱਚ ਕਿਹਾ ਹੈ ਕਿ ਜਿਸ ਤਰ੍ਹਾਂ ਬੀਜੇਪੀ ਨੇ ਐੱਨ.ਸੀ.ਆਰ. ਬਿੱਲ ਨੂੰ ਪਾਸ ਕਰਣ ਦੀ ਕੋਸ਼ਿਸ਼ ਕੀਤੀ ਹੈ ਇਸਦੇ ਖ਼ਿਲਾਫ਼ ਵਿਰੋਧ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਇੱਕ ਤਾਨਾਸ਼ਾਹੀ ਪਾਰਟੀ ਹੈ। ਮਮਤਾ ਨੇ ਕਿਹਾ ਕਿ ਹਰ ਰਾਜ ਦੀ ਆਵਾਜ਼ ਅਤੇ ਜੋ ਆਵਾਜ਼ ਉਸ ਨਾਲ ਤਾਲਮੇਲ ਨਾ ਰੱਖੇ ਉਸ ਨੂੰ ਦਬਾਉਣਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ਗੈਰ-ਬੀਜੇਪੀ ਦਲਾਂ ਵੱਲੋਂ ਸ਼ਾਸਿਤ ਰਾਜਾਂ ਵਿੱਚ ਕੇਂਦਰ ਰਾਜਪਾਲ ਦੇ ਦਫ਼ਤਰ ਦੀ ਦੁਰਵਰਤੋਂ ਕਰ ਚੁੱਣੀਆਂ ਹੋਈਆਂ ਸਰਕਾਰਾਂ ਲਈ ਸਮੱਸਿਆਵਾਂ ਪੈਦਾ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।