ਮਮਤਾ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਤ੍ਰਿਣਮੂਲ ਵਿਵਾਦ ਜਲਦ ਨਿਪਟਾਉਣ ਦੀ ਕੀਤੀ ਮੰਗ
Tuesday, Sep 01, 2026 - 09:29 AM (IST)
ਨਵੀਂ ਦਿੱਲੀ (ਏਜੰਸੀ) - ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ ਪਾਰਟੀ ’ਤੇ ਬਾਗੀ ਧੜੇ ਦੇ ਦਾਅਵੇ ਦੀ ਜਾਂਚ ਜਲਦ ਪੂਰੀ ਕਰਨ ਦੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ, ਪੱਤਰ ਨਾਲ ਉਨ੍ਹਾਂ ਨੇ ਪਾਰਟੀ ਦੇ ਇਕ ਵਿਧਾਇਕ ਦੇ ਸੰਦੇਸ਼ ਦੀ ਕਾਪੀ ਵੀ ਸੌਂਪੀ ਹੈ। ਇਸ ਸੰਦੇਸ਼ ’ਚ ਕਥਿਤ ਤੌਰ ’ਤੇ ਸੰਗਠਨਾਤਮਕ ਬਦਲਾਅ ਲਿਆਉਣ ਲਈ ਰਿਤਬ੍ਰਤ ਬੈਨਰਜੀ ਦੀ ਅਗਵਾਈ ਵਾਲੇ ਬਾਗੀ ਧੜੇ ਵੱਲੋਂ ਆਯੋਜਿਤ ਵਿਸ਼ੇਸ਼ ਬੈਠਕ ਦੀ ਮਿਆਦ ’ਤੇ ਸਵਾਲ ਚੁੱਕੇ ਗਏ ਹਨ।
ਇਹ ਵੀ ਪੜ੍ਹੋ : 5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
ਚੋਣ ਕਮਿਸ਼ਨ ਨੂੰ 30 ਅਗਸਤ ਨੂੰ ਲਿਖੇ ਆਪਣੇ ਪੱਤਰ ’ਚ, ਮਮਤਾ ਬੈਨਰਜੀ ਨੇ ਅਮਡਾਂਗਾ ਦੇ ਵਿਧਾਇਕ ਪੀਰਜ਼ਾਦਾ ਕਾਸਿਮ ਸਿੱਦੀਕੀ ਦੇ ਇਕ ਸੰਦੇਸ਼ ਦਾ ਜ਼ਿਕਰ ਕੀਤਾ। ਸਿੱਦੀਕੀ ਪਹਿਲਾਂ ਰਿਤਬ੍ਰਤ ਗੁੱਟ ਦਾ ਹਿੱਸਾ ਸਨ। ਬੈਨਰਜੀ ਨੇ ਕਿਹਾ ਕਿ ਇਸ ਸੰਦੇਸ਼ ’ਚ 22 ਜੂਨ ਨੂੰ ਨੋਵੋਟੇਲ ਕੋਲਕਾਤਾ ’ਚ ਬਾਗੀ ਵਿਧਾਇਕਾਂ ਵੱਲੋਂ ਬੁਲਾਈ ਗਈ ਤ੍ਰਿਣਮੂਲ ਕਾਂਗਰਸ ਦੀ ‘ਵਿਸ਼ੇਸ਼ ਬੈਠਕ’ ਨੂੰ ਲੈ ਕੇ ‘ਪ੍ਰਕਿਰਿਆ ਅਤੇ ਕਾਨੂੰਨ ਨਾਲ ਜੁੜੀਆਂ ਗੰਭੀਰ ਬੇਨਿਯਮੀਆਂ ਅਤੇ ਕਮੀਆਂ’ ਦੀ ਗੱਲ ਕਹੀ ਗਈ ਸੀ। ਮਮਤਾ ਬੈਨਰਜੀ ਦੇ ਪੱਤਰ ਅਨੁਸਾਰ, ਸਿੱਦੀਕੀ ਨੇ 25 ਅਗਸਤ ਨੂੰ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਇਕ ਈ-ਮੇਲ ’ਚ ਦੱਸਿਆ ਸੀ ਕਿ ਕਥਿਤ ਵਿਸ਼ੇਸ਼ ਬੈਠਕ ਬਾਰੇ ਪਾਰਟੀ ਦੇ ਮੈਂਬਰਾਂ ਅਤੇ ਹਿੱਸੇਦਾਰਾਂ ਨੂੰ ਕੋਈ ਪਹਿਲਾਂ ਤੋਂ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਵੱਡਾ ਪ੍ਰਸ਼ਾਸਨਿਕ ਫੇਰਬਦਲ: ਪੱਛਮੀ ਬੰਗਾਲ 'ਚ 23 IAS ਅਧਿਕਾਰੀਆਂ ਦੇ ਹੋਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
