ਸੂਬੇ ''ਚ ਕੁਪੋਸ਼ਣ ਕਾਰਨ ਵੱਧ ਮੌਤਾਂ ਹੋਣ ''ਤੇ ਭਾਜਪਾ ਆਗੂ ਵਲੋਂ ਸਰਕਾਰ ਦੀ ਆਲੋਚਨਾ

06/19/2019 8:16:33 PM

ਮੁੰਬਈ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਏਕਨਾਥ ਖਡਸੇ ਨੇ ਬੁੱਧਵਾਰ ਨੂੰ ਆਪਣੀ ਹੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਤੇ 5 ਸਾਲਾਂ 'ਚ ਮਹਾਰਾਸ਼ਟਰ 'ਚ ਕੁਪੋਸ਼ਣ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਖਡਸੇ ਨੇ ਵਿਧਾਨਸਭਾ 'ਚ ਆਸ਼ਰਮ-ਸ਼ਾਲਾਵਾਂ (ਆਦਿਵਾਸੀ ਬੱਚਿਆਂ ਲਈ ਰਿਹਾਇਸ਼ੀ ਸਕੂਲ) 'ਤੇ ਚਰਚਾ ਦੌਰਾਨ ਆਪਣੀ ਇਹ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਹ ਸਕੂਲ ਆਦਿਵਾਸੀ ਵਿਭਾਗ ਵਲੋਂ ਸੰਚਾਲਿਤ ਹਨ ਜਾਂ ਇਨ੍ਹਾਂ ਨੂੰ ਚਲਾਉਣ ਲਈ ਸਹਾਇਤਾ ਦਿੱਤੀ ਹੈ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਇਨ੍ਹਾਂ ਸਕੂਲਾਂ 'ਚ ਜ਼ਰੂਰੀ ਸੁਵਿਧਾਵਾਂ ਨਿਰਧਾਰਿਤ ਕਰਨ ਵਾਲਾ ਕੋਡ 8 ਮਹੀਨੇ ਪਹਿਲਾਂ ਤਿਆਰ ਕੀਤਾ ਗਿਆ ਸੀ ਪਰ ਹੁਣ ਤਕ ਇਸ ਦੇ ਪ੍ਰਤੀ ਕੋਈ ਸੁਵਿਧਾ ਉਪਲੱਬਧ ਨਹੀਂ ਹੈ ਤੇ ਇਸ ਲਈ ਇਸ ਨੂੰ ਲਾਗੂ ਨਹੀਂ ਕਰਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਕੋਡ 'ਚ ਇਹ ਵੀ ਨਿਰਧਾਰਿਤ ਕੀਤਾ ਗਿਆ ਹੈ ਕਿ ਆਸ਼ਰਮ-ਸਕੂਲਾਂ 'ਚ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਕਿੰਨੀ ਤਨਖਾਹ ਮਿਲਣੀ ਚਾਹੀਦੀ ਹੈ। ਗਾਰਡਾਂ ਨੂੰ ਫਿਲਹਾਲ 24 ਘੰਟੇ ਦੀ ਡਿਊਟੀ ਲਈ 5 ਹਜ਼ਾਰ ਰੁਪਏ ਮਹੀਨਾ ਮਿਲਦਾ ਹੈ। ਆਦਿਵਾਸੀ ਵਿਕਾਸ ਮੰਤਰੀ ਅਸ਼ੋਕ ਯੂ. ਈ. ਕੇ. ਨੇ ਕਿਹਾ ਕਿ ਸੁਰੱਖਿਆ ਗਾਰਡਾਂ ਦੀ ਤਨਖਾਹ 'ਤੇ ਜ਼ਲਦ ਫੈਸਲਾ ਕੀਤਾ ਜਾਵੇਗਾ।


Related News