ਬੱਸ ਹੰਗਾਮਾ, ਮੁੰਡਿਆਂ ''ਤੇ ਲੱਗਾ ਸ਼ਰਾਬ ਪੀ ਕੇ ਕੁੜੀਆਂ ਦੀ ਵੀਡੀਓ ਬਣਾਉਣ ਦਾ ਦੋਸ਼

Monday, Aug 07, 2017 - 04:19 PM (IST)

ਬੱਸ ਹੰਗਾਮਾ, ਮੁੰਡਿਆਂ ''ਤੇ ਲੱਗਾ ਸ਼ਰਾਬ ਪੀ ਕੇ ਕੁੜੀਆਂ ਦੀ ਵੀਡੀਓ ਬਣਾਉਣ ਦਾ ਦੋਸ਼

ਫਤੇਹਾਬਾਦ — ਚੰਡੀਗੜ੍ਹ 'ਤੇ ਸਿਰਸਾ ਜਾ ਰਹੀ ਹਰਿਆਣਾ ਰੋਡਵੇਜ਼ ਦੀ ਸਿਰਸਾ ਡੀਪੋ ਦੀ ਬੱਸ 'ਚ ਇਕ ਹਾਈ ਵੋਲਟੇਜ ਡਰਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਸ 'ਚ ਸਵਾਰ ਇਕ ਲੜਕੇ ਨੇ ਸ਼ਰਾਬ ਦੇ ਨਸ਼ੇ 'ਚ ਲੜਕੀਆਂ ਦੀ ਵੀਡੀਓ ਬਣਾਉਣ ਅਤੇ ਬਦਤਮੀਜ਼ੀ ਕਰਨ ਦਾ ਦੋਸ਼ ਲਗਾਇਆ ਹੈ। ਬੱਸ ਕੰਡਕਟਰ ਦੀ ਸੂਚਨਾ ਦੇ ਅਧਾਰ 'ਤੇ ਫਤੇਹਾਬਾਦ ਬੱਸ ਸਟੈਂਡ 'ਤੇ ਪਹੁੰਚਦੇ ਹੀ ਪੁਲਸ ਨੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ। ਹਿਰਾਸਤ 'ਚ ਲਏ ਗਏ ਦੋਸ਼ੀ ਲੜਕਿਆਂ ਦੇ ਪੱਖ 'ਚ ਬੱਸ ਸਵਾਰ ਜ਼ਿਆਦਾਤਰ ਯਾਤਰੀ ਬੋਲੇ ਤਾਂ ਬੱਸ ਸਟੈਂਡ ਚੌਕੀ 'ਚ ਵੀ ਬਹੁਤ ਦੇਰ ਹੰਗਾਮਾ ਹੋਇਆ। ਬੱਸ ਕੰਡਕਟਰ ਅਤੇ ਪੁਲਸ ਨੂੰ ਸ਼ਿਕਾਇਤ ਦੇਣ ਵਾਲੀਆਂ ਲੜਕੀਆਂ ਨੇ ਜਿਥੇ ਲੜਕਿਆਂ 'ਤੇ ਸ਼ਰਾਬ ਦੇ ਨਸ਼ੇ 'ਚ ਮੋਬਾਈਲ ਨਾਲ ਵੀਡੀਓ ਬਣਾਉਣ ਅਤੇ ਬਦਤਮੀਜ਼ੀ ਕਰਨ ਦਾ ਦੋਸ਼ ਲਗਾਇਆ ਹੈ ਉਥੇ ਬੱਸ 'ਚ ਸਵਾਰ ਕਈ ਯਾਤਰੀਆਂ ਨੇ ਦੋਸ਼ ਲਗਾਇਆ ਕਿ ਵਿਵਾਦ ਬੱਸ 'ਚ ਸਵਾਰ ਇਕ ਬਜ਼ੁਰਗ ਮਹਿਲਾ ਨੂੰ ਸੀਟ ਤੋਂ ਖੜ੍ਹਾ ਕਰਨ ਨੂੰ ਲੈ ਕੇ ਹੋਇਆ ਹੈ।

PunjabKesari
ਬੱਸ ਸਵਾਰ ਇਕ ਮਹਿਲਾ ਯਾਤਰੀ ਨੇ ਵੀ ਕਿਹਾ ਕਿ ਲੜਕਿਆਂ ਨੇ ਲੜਕੀਆਂ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ, ਹਾਂ ਲੜਕੇ ਨੇ ਬੱਸ 'ਚ ਸਵਾਰ ਹੋਈਆਂ ਲੜਕੀਆਂ ਦੇ ਲਈ ਬਜ਼ੁਰਗ ਮਹਿਲਾ ਨੂੰ ਸੀਟ ਤੋਂ ਉਠਾਉਣ 'ਤੇ ਕਡੰਕਟਰ ਨਾਲ ਜ਼ਰੂਰ ਇਤਰਾਜ਼ ਕੀਤਾ ਸੀ। ਮਹਿਲਾ ਯਾਤਰੀ ਨੇ ਦੱਸਿਆ ਕਿ ਉਸਨੇ ਲੜਕਿਆਂ ਨੂੰ ਕੋਈ ਵੀਡੀਓ ਬਣਾਉਂਦੇ ਨਹੀਂ ਦੇਖਿਆ। ਉਹ ਭੂਨਾ ਤੋਂ ਬੱਸ 'ਚ ਸਵਾਰ ਹੋਈ ਸੀ ਇਸ ਦੌਰਾਨ ਚੰਡੀਗੜ੍ਹ ਤੋਂ ਆਈ ਇਕ ਬੱਸ ਭੂਨਾ 'ਚ ਖਰਾਬ ਹੋ ਗਈ ਸੀ ਜਿਹੜੀ ਬੱਸ ਖਰਾਬ ਹੋਈ ਉਸ ਬੱਸ 'ਚੋਂ ਲੜਕੀਆਂ ਇਸ ਬੱਸ 'ਚ ਚੜ੍ਹੀਆ ਸਨ। ਲੜਕਿਆਂ ਬੱਸ 'ਚ ਚੜ੍ਹੀਆ ਤਾਂ ਬੱਸ ਕੰਡਕਟਰ ਨੇ ਇਕ ਬਜ਼ੁਰਗ ਮਹਿਲਾ ਨੂੰ ਸੀਟ ਤੋਂ ਖੜ੍ਹਾ ਕਰਕੇ ਲੜਕੀਆਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ।

PunjabKesari
ਇਸ ਦੌਰਾਨ ਲੜਕੇ ਕੰਡਕਟਰ ਦੀ ਇਸ ਹਰਕਤ 'ਤੇ ਨਰਾਜ਼ ਹੋਏ ਲੜਕਿਆਂ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਹੰਗਾਮਾ ਵਧਣ ਗਿਆ ਅਤੇ ਕੰਡਕਟਰ ਨੇ ਪੁਲਸ ਨੂੰ ਫੋਨ ਕਰ ਦਿੱਤਾ ਅਤੇ ਅੱਡੇ 'ਤੇ ਪਹੁੰਚਦੇ ਹੀ ਪੁਲਸ ਨੇ ਲੜਕਿਆਂ ਨੂੰ ਹਿਰਾਸਤ 'ਚ ਲੈ ਲਿਆ।

PunjabKesari
ਪੁਲਸ ਚੌਕੀਂ ਇੰਚਾਰਜ ਦਾ ਕਹਿਣਾ ਹੈ ਕਿ ਲੜਕਿਆਂ ਨੇ ਸਰਾਬ ਪੀਤ ਹੋਈ ਹੈ ਅਤੇ ਬੱਸ ਸਵਾਰ ਲੜਕੀਆਂ ਨੇ ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਪੜਤਾਲ ਕਰਕੇ ਅਗਲੇਰੀ ਕਾਰਵਾਈ ਕਰੇਗੀ।


Related News