'ਮੇਕ ਇਨ ਇੰਡੀਆ' ਦੇ 12 ਸਾਲ : PM ਮੋਦੀ ਨੇ ਉਤਪਾਦਨ ਤੇ ਨਿਵੇਸ਼ ਵਧਾਉਣ 'ਤੇ ਦਿੱਤਾ ਜ਼ੋਰ
Friday, Sep 25, 2026 - 04:15 PM (IST)
ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 'ਮੇਕ ਇਨ ਇੰਡੀਆ' ਪਹਿਲ ਦੇ 12 ਸਾਲ ਪੂਰੇ ਹੋਣ 'ਤੇ ਵੱਖ-ਵੱਖ ਸੈਕਟਰਾਂ 'ਚ ਆਈਆਂ ਸਪੱਸ਼ਟ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਪਹਿਲ ਨਾਲ ਦੇਸ਼ ਦੀਆਂ ਆਰਥਿਕ ਤਬਦੀਲੀਆਂ ਦੇ ਮੁੱਖ ਸੰਕੇਤਕਾਂ ਵਜੋਂ ਘਰੇਲੂ ਉਤਪਾਦਨ, ਨਿਵੇਸ਼ ਅਤੇ ਨਿਰਯਾਤ ਵਧੇ ਹਨ।

ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਦੇਸ਼ 'ਚ ਵੱਧ ਉਤਪਾਦਨ। ਦੇਸ਼ 'ਚ ਵੱਧ ਨਿਵੇਸ਼। ਹਰ ਸੈਕਟਰ 'ਚ ਸਪੱਸ਼ਟ ਤਬਦੀਲੀ!'' ਇਕ ਹੋਰ ਪੋਸਟ 'ਚ ਪ੍ਰਧਾਨ ਮੰਤਰੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਮੇਕ ਇਨ ਇੰਡੀਆ' ਦੀਆਂ ਉਪਲੱਬਧੀਆਂ ਦੀ ਝਲਕ ਦਿਖਾਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਮੇਕ ਇਨ ਇੰਡੀਆ ਨਾਲ ਬੁਨਿਆਦੀ ਢਾਂਚੇ, ਉੱਦਮ ਅਤੇ ਨਵੀਨਤਾ ਤਿਆਰ ਹੋ ਰਹੇ ਹਨ, ਜੋ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ 'ਚ ਯੋਗਦਾਨ ਦੇ ਰਹੇ ਹਨ। ਸਤੰਬਰ 2014 'ਚ ਸ਼ੁਰੂ ਕੀਤੀ ਗਈ 'ਮੇਕ ਇਨ ਇੰਡੀਆ' ਪਹਿਲ ਦਾ ਮਕਸਦ ਦੇਸ਼ ਨੂੰ ਗਲੋਬਲ ਨਿਰਮਾਣ ਕੇਂਦਰ ਵਜੋਂ ਉਤਸ਼ਾਹ ਦੇਣਾ, ਘਰੇਲੂ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਤ ਕਰਨਾ, ਨਵੀਨਤਾ ਨੂੰ ਉਤਸ਼ਾਹ ਦੇਣਾ ਅਤੇ ਰੁਜ਼ਗਾਰ ਪੈਦ ਕਰਨਾ ਸੀ।
‘Make in India’ is about creating infrastructure, enterprise and innovation that allow India to grow and prosper! #12YearsOfMakeInIndia pic.twitter.com/nTqo4A3LHP
— Narendra Modi (@narendramodi) September 25, 2026
ਇਸ ਦੇ ਅਧੀਨ ਸਰਕਾਰ ਨੇ ਇਲੈਕਟ੍ਰਾਨਿਕਸ, ਵਾਹਨ, ਰੱਖਿਆ, ਫਾਰਮਾਸਿਊਟੀਕਲਸ ਅਤੇ ਨਵਿਆਉਣਯੋਗ ਊਰਜਾ ਵਰਗੇ ਸੈਕਟਰ 'ਚ ਨਿਰਮਾਣ ਸਮਰੱਥਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ। ਨਾਲ ਹੀ ਘਰੇਲੂ ਉਦਯੋਗ ਨੂੰ ਗਲੋਬਲ ਸਪਲਾਈ ਲੜੀ ਨਾਲ ਹੋਰ ਜ਼ਿਆਦਾ ਮਜ਼ਬੂਤੀ ਨਾਲ ਜੋੜਿਆ ਹੈ। ਘਰੇਲੂ ਉਤਪਾਦਨ ਨੂੰ ਉਤਸ਼ਾਹ ਦੇਣ ਅਤੇ ਨਿਵੇਸ਼ ਆਕਰਸ਼ਿਤ ਕਰਨ ਲਈ ਕੁਝ ਖਾਸ ਸੈਕਟਰ ਲਈ ਉਤਪਾਦਨ ਆਧਾਰਤ ਪ੍ਰੋਤਸਾਹਨ ਯੋਜਨਾਵਾਂ ਜਿਵੇਂ ਨੀਤੀਗਤ ਉਪਾਅ ਵੀ ਸ਼ੁਰੂ ਕੀਤੇ ਗਏ ਹਨ। ਮੌਜੂਦਾ ਭੂ-ਰਾਜਨੀਤਕ ਸਥਿਤੀਆਂ 'ਚ ਸਪਲਾਈ ਚੇਨ 'ਚ ਆਈਆਂ ਰੁਕਾਵਟਾਂ ਤੋਂ ਬਾਅਦ 'ਮੇਕ ਇਨ ਇੰਡੀਆ' ਦਾ ਮਹੱਤਵ ਹੋਰ ਵੱਧ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
