ਓਡੀਸ਼ਾ ਪੁਲਸ ਦਾ ਵੱਡਾ ਐਕਸ਼ਨ : 24 ਮਾਮਲਿਆਂ ਦਾ ਲੋੜੀਂਦਾ ਬਦਮਾਸ਼ ਐਨਕਾਉਂਟਰ ''ਚ ਜ਼ਖਮੀ

Sunday, Sep 13, 2026 - 10:58 AM (IST)

ਓਡੀਸ਼ਾ ਪੁਲਸ ਦਾ ਵੱਡਾ ਐਕਸ਼ਨ : 24 ਮਾਮਲਿਆਂ ਦਾ ਲੋੜੀਂਦਾ ਬਦਮਾਸ਼ ਐਨਕਾਉਂਟਰ ''ਚ ਜ਼ਖਮੀ

ਸੰਭਲਪੁਰ - ਐਤਵਾਰ ਨੂੰ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ 'ਚ 24 ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਇਕ ਮੁਲਜ਼ਮ ਪੁਲਸ ਨਾਲ ਮੁਕਾਬਲੇ 'ਚ ਜ਼ਖਮੀ ਹੋ ਗਿਆ, ਜਿਸ ਦੀ ਜਾਣਕਾਰੀ ਪੁਲਸ ਨੇ ਹੀ ਦਿੱਤੀ ਹੈ। ਇਸ ਦੌਰਾਨ ਵਧੀਕ ਪੁਲਸ ਸੁਪਰਡੈਂਟ ਅਜੈ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਸੁਨਾਪਾਲੀ ਦਾ ਰਹਿਣ ਵਾਲਾ ਮੁਹੰਮਦ ਇਰਫਾਨ ਡਕੈਤੀ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਮਾਮਲਿਆਂ 'ਚ ਲੋੜੀਂਦਾ ਸੀ। ਉਸਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ 5:45 ਵਜੇ ਦੇ ਕਰੀਬ ਸਦਰ ਥਾਣਾ ਖੇਤਰ 'ਚ ਕੈਨਾਲ ਰੋਡ 'ਤੇ ਸੁਡੂੰਗਾ ਜੰਗਲ ਦੇ ਨੇੜੇ ਹੋਇਆ।

ਪੁਲਸ ਅਨੁਸਾਰ, ਇਰਫਾਨ ਆਪਣੇ ਦੋ ਸਾਥੀਆਂ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਇਕ ਪੁਲਸ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮਿਸ਼ਰਾ ਦੇ ਅਨੁਸਾਰ, ਪੁਲਸ ਨੇ ਉਸਦੇ ਦੋ ਸਾਥੀਆਂ ਨੂੰ ਫੜ ਲਿਆ, ਪਰ ਇਰਫਾਨ ਨੇ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਮੌਕੇ ਤੋਂ ਭੱਜ ਗਿਆ। ਫਿਰ ਪੁਲਸ ਨੇ ਸਵੈ-ਰੱਖਿਆ 'ਚ ਕੰਟਰੋਲਡ ਫਾਇਰਿੰਗ ਕੀਤੀ। ਮਿਸ਼ਰਾ ਨੇ ਕਿਹਾ ਕਿ ਜਵਾਬੀ ਗੋਲੀਬਾਰੀ 'ਚ ਇਰਫਾਨ ਦੇ ਖੱਬੇ ਪੈਰ 'ਚ ਗੋਲੀ ਲੱਗੀ ਹੈ।

ਪੁਲਸ ਅਨੁਸਾਰ, ਇਰਫਾਨ ਨੇ ਪੁਲਸ 'ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਪੁਲਸ ਟੀਮ ਨੇ ਜਵਾਬੀ ਕਾਰਵਾਈ 'ਚ ਦੋ ਗੋਲੀਆਂ ਚਲਾਈਆਂ। ਮਿਸ਼ਰਾ ਨੇ ਕਿਹਾ ਕਿ ਘਟਨਾ ਸਥਾਨ ਤੋਂ ਇਕ ਪਿਸਤੌਲ, ਗੋਲੀਆਂ ਅਤੇ ਤਿੰਨ ਖੋਲ ਬਰਾਮਦ ਕੀਤੇ ਗਏ ਹਨ। ਮੁਲਜ਼ਮ ਵੱਲੋਂ ਵਰਤੀ ਗਈ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਰਫਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਅਤੇ ਕਿਹਾ ਕਿ ਜਾਂਚ ਜਾਰੀ ਹੈ।


author

Sunaina

Content Editor

Related News