ਰਾਮ ਮੰਦਰ ਦਾ ਮੁੱਖ ਸਿਖਰ 300 ਦਿਨ ''ਚ ਹੋਵੇਗਾ ਤਿਆਰ, ਚੜ੍ਹਾਈ ਜਾਵੇਗੀ ਸੋਨੇ ਦੀ ਪਰਤ
Friday, Mar 08, 2024 - 01:47 PM (IST)
ਅਯੁੱਧਿਆ- ਅਯੁੱਧਿਆ 'ਚ ਰਾਮ ਮੰਦਰ ਦੇ ਮੁੱਖ ਸਿਖਰ ਅਤੇ ਇਕ ਹੋਰ ਸਿਖਰ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਇਸ ਸਾਲ ਦਸੰਬਰ ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਰਾਮ ਮੰਦਰ ਦੇ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਰਾਮ ਮੰਦਰ ਦੇ ਦੋਵੇਂ ਸਿਖਰ 300 ਦਿਨਾਂ 'ਚ ਤਿਆਰ ਹੋ ਜਾਣਗੇ, ਮੰਦਰ ਦਾ ਮੁੱਖ ਸਿਖਰ 161 ਫੁੱਟ ਉੱਚਾ ਬਣਾਇਆ ਜਾ ਰਿਹਾ ਹੈ, ਇਸ 'ਤੇ ਸੋਨੇ ਦੀ ਪਰਤ ਚੜ੍ਹਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਮ ਮੰਦਰ 'ਚ ਕੁੱਲ 5 ਸਿਖਰ ਹੋਣਗੇ, ਇਨ੍ਹਾਂ 'ਚੋਂ ਤਿੰਨ ਇਸੇ ਸਾਲ 22 ਜਨਵਰੀ ਨੂੰ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਤਿਆਰ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਮਾਨਸੂਨ ਆਉਣ ਤੋਂ ਪਹਿਲਾਂ 'ਪਰਕੋਟਾ' ਵੀ ਤਿਆਰ ਹੋ ਜਾਵੇਗਾ, ਯਾਤਰੀਆਂ ਨੂੰ ਮੀਂਹ ਅਤੇ ਧੁੱਪ ਤੋਂ ਬਚਾਉਣ ਲਈ ਪਰਕੋਟਾ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ।
ਮਿਸ਼ਰਾ ਨੇ ਦੱਸਿਆ ਕਿ ਫਿਲਹਾਲ 1500 ਕਰਮਚਾਰੀ ਹਨ, ਹਾਲ ਹੀ 'ਚ ਮੰਦਰ ਨਿਰਮਾਣ ਕਮੇਟੀ ਦੀ ਬੈਠਕ ਹੋਈ, ਜਿਸ 'ਚ ਹਰ ਸਾਲ ਦੇ ਅੰਤ ਤੱਕ ਰਾਮ ਜਨਮ ਭੂਮੀ ਕੰਪਲੈਕਸ 'ਚ ਸਾਰੇ ਨਿਰਮਾਣ ਕੰਮ ਪੂਰੇ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਮ ਮੰਦਰ ਦੇ ਸਿਖਰ ਦੇ ਪਰਕੋਟੇ ਦੇ ਕਿਨਾਰੇ 6 ਦੇਵੀ-ਦੇਵਤਿਆਂ ਦੇ ਮੰਦਰ ਬਣਾਏ ਜਾਣਗੇ ਅਤੇ ਰਾਮ ਜਨਮ ਭੂਮੀ ਕੰਪਲੈਕਸ 'ਚ 7 ਰਿਸ਼ੀਆਂ ਦੇ ਮੰਦਰ ਵੀ ਬਣਾਏ ਜਾਣਗੇ, ਇਹ ਵੀ ਸਾਲ ਦੇ ਅੰਤ ਤੱਕ ਬਣ ਕੇ ਤਿਆਰ ਹੋ ਜਾਣਗੇ। ਮਿਸ਼ਰਾ ਨੇ ਦੱਸਿਆ ਕਿ ਮੰਦਰ ਦਾ ਨਿਰਮਾਣ ਕਰਨ ਵਾਲੀ ਕੰਪਨੀ ਐੱਲ.ਐਂਡ.ਟੀ. ਵੱਡੀ ਗਿਣਤੀ 'ਚ ਮਜ਼ਦੂਰਾਂ ਨੂੰ ਕੰਮ 'ਤੇ ਲਗਾਉਣ ਜਾ ਰਹੀ ਹੈ। ਫਿਲਹਾਲ 1500 ਮਜ਼ਦੂਰ ਕੰਮ ਕਰ ਰਹੇ ਹਨ, ਜੋ ਰਾਜਸਥਾਨ, ਗੁਜਰਾਤ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਹਨ, ਜਲਦ ਹੀ 3500 ਤੋਂ ਵੱਧ ਹੋਰ ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਨੂੰ ਚੌੜਾ ਕੀਤਾ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e