ਵਡੋਦਰਾ ਕਿਸ਼ਤੀ ਹਾਦਸੇ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫਤਾਰ

01/25/2024 8:31:39 PM

ਵਡੋਦਰਾ, (ਭਾਸ਼ਾ)- ਗੁਜਰਾਤ ’ਚ ਵਡੋਦਰਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਝੀਲ ਵਿਚ ਕਿਸ਼ਤੀ ਦੇ ਪਲਟਣ ਦੇ ਮਾਮਲੇ ’ਚ ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਹਰਨੀ ਝੀਲ ’ਚ ਮਨੋਰੰਜਨ ਵਾਲੀ ਜਗ੍ਹਾ ’ਤੇ ਹਰ ਤਰ੍ਹਾਂ ਦੇ ਸੰਚਾਲਨ ਜ਼ਿੰਮੇਵਾਰੀ ਸੰਭਾਲਦਾ ਸੀ। ਝੀਲ ’ਚ ਕਿਸ਼ਤੀ ਪਲਟਣ ਕਾਰਨ 12 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ। 

ਮੁੱਖ ਮੁਲਜ਼ਮ ਦੇ ਫੜੇ ਜਾਣ ਦੇ ਨਾਲ ਹੀ ਇਸ ਮਾਮਲੇ ’ਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ 9 ਹੋ ਗਈ ਹੈ। ਮੁਲਜ਼ਮ ਪਰੇਸ਼ ਸ਼ਾਹ ਨੂੰ ਅੱਜ ਸਵੇਰੇ ਸ਼ਹਿਰ ਦੇ ਬਾਹਰੀ ਇਲਾਕੇ ’ਚ ਇਕ ਹਾਈਵੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ਾਹ ਦੇ ਪਰਿਵਾਰਕ ਮੈਂਬਰ ‘ਕੋਟੀਆ ਪ੍ਰਾਜੈਕਟਸ’ ਦੇ ਹਿੱਸੇਦਾਰ ਹਨ ਅਤੇ ਉਸ ਨੂੰ ਹਰਨੀ ਇਲਾਕੇ ’ਚ ਮੋਟਨਾਥ ਝੀਲ ’ਚ ਕਿਸ਼ਤੀਆਂ ਚਲਾਉਣ ਅਤੇ ਮਨੋਰੰਜਨ ਨਾਲ ਸਬੰਧਿਤ ਕੰਮ ਕਰਨ ਦਾ ਠੇਕਾ ਨਗਰ ਨਿਗਮ ਨੇ ਦਿੱਤਾ ਸੀ।


Rakesh

Content Editor

Related News