ਮਹਿੰਦਰਾ ਏਅਰੋਸਪੇਸ ਨੇ ਕੈਨੇਡਾ ਦੀ ਵਾਇਕਿੰਗ ਏਅਰ ਨਾਲ ਕੀਤਾ ਸਮਝੌਤਾ

02/24/2018 3:22:54 AM

ਮੁੰਬਈ — ਮਹਿੰਦਰਾ ਏਅਰੋਸਪੇਸ ਨੇ ਕੈਨੇਡਾ ਦੀ ਵਾਇਕਿੰਗ ਏਅਰ ਲਿਮਟਿਡ ਦੇ ਨਾਲ ਸਮਝੌਤਾ ਕੀਤਾ ਹੈ। ਮਹਿੰਦਰਾ ਏਅਰੋਸਪੇਸ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਭਾਰਤ 'ਚ ਖੇਤਰੀ ਹਵਾਈ ਸੰਪਰਕ ਦੀ ਵਧਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸ ਸਮਝੌਤੇ ਦੇ ਤਹਿਤ ਦੋਹਾਂ ਕੰਪਨੀਆਂ ਇਕ-ਦੂਜੇ ਲਈ ਜਹਾਜ਼ ਕਾਰੋਬਾਰ 'ਚ ਮਦਦ ਕਰਨਗੀਆਂ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਦਾ ਮਕਸਦ ਪਹਿਲਾਂ ਤੋਂ ਤੈਅ ਹਵਾਈ ਖੇਤਰਾਂ 'ਤੇ ਪੈਠ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸੰਭਾਵਿਤ ਗਾਹਕਾਂ ਨੂੰ ਉਨ੍ਹਾਂ ਦੀ ਖਾਸ ਪਰਿਚਾਲਨ ਜ਼ਰੂਰਤਾਂ ਦੇ ਹਿਸਾਬ ਨਾਲ ਵੱਖ-ਵੱਖ ਵਿਕਲਪ ਮੁਹੱਈਆ ਕਰਾਉਣਾ ਹੈ। ਕੰਪਨੀ ਨੇ ਕਿਹਾ ਕਿ ਕੈਨੇਡਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਾ ਭਾਰਤ ਯਾਤਰਾ ਦੌਰਾਨ ਦੋਹਾਂ ਕੰਪਨੀਆਂ ਵਿਚਾਲੇ ਕਰਾਰ ਹੋਏ।
ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਵਿਸ਼ਾਲ ਵਾਇਕਿੰਗ ਅਤੇ ਮਹਿੰਦਰਾ ਲਈ ਖੇਤਰੀ ਹਵਾਈ ਸੰਪਰਕ ਸੇਵਾ ਦੇ ਖੇਤਰ 'ਚ ਲਾਭਕਾਰੀ ਸਬੰਧਾਂ ਦੇ ਮੌਕੇ ਮੁਹੱਈਆ ਕਰਾਉਂਦਾ ਹੈ। ਮਹਿੰਦਰਾ ਏਅਰੋਸਪੇਸ ਦੇ ਚੇਅਰਮੈਨ ਐੱਸ. ਪੀ. ਸ਼ੁਕਲਾ ਨੇ ਕਿਹਾ ਕਿ ਵਾਇਕਿੰਗ ਟਵਿਨ ਓਟਰ ਸੀਰੀਜ਼-400 ਅਤੇ ਸਾਡੇ 8-10 ਸੀਟਾਂ ਵਾਲੇ ਮਹਿੰਦਰਾ ਏਅਰਵੈਨ ਜਹਾਜ਼ ਵੱਖ-ਵੱਖ ਭਗੋਲਿਕ ਬਾਜ਼ਾਰਾਂ 'ਚ ਖਾਸ ਪ੍ਰੋਡੱਕਟ ਪੋਰਟਫੋਲੀਓ ਮੁਹੱਈਆ ਕਰਾਵੇਗਾ।
ਉਥ ਵਾਇਕਿੰਗ ਏਅਰ ਦੇ ਪ੍ਰਮੁੱਖ ਅਤੇ ਸੀ. ਈ. ਓ. ਡੇਵਿਡ ਕਰਟਿਸ ਨੇ ਕਿਹਾ ਕਿ ਕੰਪਨੀ ਨੇ ਟਵਿਨ ਓਟਰ ਸੀਰੀਜ਼-400ਦੇ ਜਹਾਜ਼ਾਂ ਲਈ ਭਾਰਤ ਬੇਹੱਦ ਸੰਭਾਵਨਾਵਾਂ ਭਰਿਆ ਬਾਜ਼ਾਰ ਹੈ। ਕੈਨੇਡਾ ਹੀ ਵਿਕਟੋਰੀਆ-ਸਥਿਤ ਵਾਇਕਿੰਗ ਏਅਰ ਯੁਟਿਲਿਟੀ ਏਅਰ ਕ੍ਰਾਫਟ ਸੇਵਾ ਖੇਤਰ 'ਚ ਦੁਨੀਆ ਭਰ 'ਚ ਮੋਹਰੀ ਹੈ। ਇਹ ਵਾਇਕਿੰਗ ਟਵਿਨ ਓਟਰ ਸੀਰੀਜ਼-400 ਨਾਂ ਤੋਂ 19 ਸੀਟਾਂ ਵਾਲੇ 2 ਇੰਜਨ ਯੁਕਤ ਯੁਟਿਲਿਟੀ ਟ੍ਰਬੋਪ੍ਰਾਪ ਜਹਾਜ਼ ਬਣਾਉਂਦੀ ਹੈ। ਇਹ ਜਹਾਜ਼ ਪਾਣੀ ਸਮੇਤ ਕਿਸੇ ਵੀ ਸਤਿਹ ਤੋਂ ਕੰਮ ਕਰਨ 'ਚ ਸਮਰਥ ਹੈ। ਇਸ ਕਰਾਰ ਤੋਂ ਬਾਅਦ 8, 10 ਅਤੇ 19 ਸੀਟਾਂ ਵਾਲੇ ਛੋਟੇ ਜਹਾਜ਼ ਭਾਰਤੀ ਖੇਤਰੀ ਜਹਾਜ਼ ਸੰਪਰਕ 'ਚ ਕ੍ਰਾਂਤੀ ਲਿਆ ਦੇਵੇਗਾ।
ਆਈ. ਟੀ. ਸੇਵਾ ਪ੍ਰਦਾਤਾ ਕੰਪਨੀ ਟੇਕ ਮਹਿੰਦਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਕੈਨੇਡਾ 'ਚ ਅਗਲੇ 5 ਸਾਲਾਂ 'ਚ 10 ਕਰੋੜ ਕੈਨੇਡੀਆਈ ਡਾਲਰ (ਕਰੀਬ 510 ਕਰੋੜ ਰੁਪਏ) ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਦੇ ਜ਼ਰੀਏ ਕੈਨੇਡਾ 'ਚ ਇਕ ਸੈਂਟਰ ਆਫ ਐਕਸੀਲੈਂਸ ਖੋਲਿਆ ਜਾਵੇਗਾ, ਜਿੱਥੇ ਆਰਟੀਫੀਸ਼ੀਅਲ ਇੰਟੇਲੀਜੇਂਸ ਅਤੇ ਬਲੈਕਚੇਨ ਜਿਹੀਆਂ ਨਵੀਆਂ ਤਕਨੀਕਾਂ 'ਤੇ ਕੰਮ ਕੀਤਾ ਜਾਵੇਗਾ।


Related News