ਮਹਾਤਮਾ ਗਾਂਧੀ ਦੇ ਮਨਪਸੰਦ ਗੀਤ ਨੂੰ ‘ਬੀਟਿੰਗ ਰਿਟਰੀਟ’ ਸਮਾਰੋਹ ਤੋਂ ਹਟਾਇਆ

01/23/2022 10:18:12 AM

ਨਵੀਂ ਦਿੱਲੀ (ਭਾਸ਼ਾ)- ਮਹਾਤਮਾ ਗਾਂਧੀ ਦੇ ਪਸੰਦੀਦਾ ਈਸਾਈ ਗੀਤਾਂ ਵਿਚੋਂ ਇਕ ‘ਅਬਾਇਡ ਵਿਦ ਮੀ’ ਦੀ ਧੁੰਨ ਨੂੰ ਇਸ ਸਾਲ 29 ਜਨਵਰੀ ਨੂੰ ਹੋਣ ਵਾਲੇ ‘ਬੀਟਿੰਗ ਰਿਟਰੀਟ’ ਸਮਾਰੋਹ ਤੋਂ ਹਟਾ ਦਿੱਤਾ ਗਿਆ ਹੈ। ਭਾਰਤੀ ਫੌਜ ਵਲੋਂ ਸ਼ਨੀਵਾਰ ਨੂੰ ਜਾਰੀ ਇਕ ਵੇਰਵਾ ਪੁਸਤਕ ਤੋਂ ਇਸਦੀ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ : ਵਿਆਹ ਦੇ ਕਾਰਡ 'ਤੇ ਕਿਸਾਨ ਅੰਦੋਲਨ ਦੀ ਝਲਕ, ਲਾੜੇ ਨੇ ਲਿਖਵਾਇਆ- ਜੰਗ ਹਾਲੇ ਜਾਰੀ ਹੈ, MSP ਦੀ ਵਾਰੀ ਹੈ

ਸਕਾਟਲੈਂਡ ਦੇ ਐਂਗਲਿਕਨ ਕਵੀ ਹੇਨਰੀ ਫਰਾਂਸਿਸ ਲਾਈਟ ਵਲੋਂ 1847 ਵਿਚ ਲਿਖਤ ‘ਅਬਾਇਡ ਵਿਦ ਮੀ’ 1950 ਤੋਂ ‘ਬੀਟਿੰਗ ਸਟਰੀਟ’ ਸਮਾਰੋਹ ਦਾ ਹਿੱਸਾ ਰਿਹਾ ਹੈ। ਵੇਰਵਾ ਪੁਸਤਕ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਸਮਾਰੋਹ ਦਾ ਸਮਾਪਨ ‘ਸਾਰੇ ਜਹਾਂ ਸੇ ਅੱਛਾ’ ਦੇ ਨਾਲ ਹੋਵੇਗਾ। ਬੀਟਿੰਗ ਰਿਟਰੀਟ ‘ਅਬਾਇਡ ਵਿਦ ਮੀ’ ਦੀ ਧੁੰਨ ਨਾਲ ਖਤਮ ਹੁੰਦਾ ਸੀ। ਵੇਰਵਾ ਪੁਸਤਕ ਵਿਚ 26 ਧੁੰਨਾਂ ਨੂੰ ਵੀ ਸੂਚੀਬੱਧ ਕੀਤਾ ਗਿਆ ਹੈ ਜੋ ਇਸ ਸਾਲ ਦੇ ਵਿਜੇ ਚੌਕ ’ਤੇ ਹੋਣ ਵਾਲੇ ਸਮਾਰੋਹ ਵਿਚ ਵਜਾਈਆਂ ਜਾਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News