ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ''ਤੇ 611 ਕੈਦੀ ਕੀਤੇ ਗਏ ਰਿਹਾਅ

10/04/2019 3:09:07 PM

ਨਵੀਂ ਦਿੱਲੀ— ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ 'ਵਿਸ਼ੇਸ਼ ਮੁਆਫ਼ੀ' ਯੋਜਨਾ ਦੇ ਅਧੀਨ ਇਸ ਹਫ਼ਤੇ ਦੇਸ਼ ਭਰ ਦੀਆਂ ਜੇਲਾਂ ਤੋਂ 600 ਤੋਂ ਵਧ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 2 ਅਕਤੂਬਰ ਨੂੰ 611 ਕੈਦੀਆਂ ਦੀ ਰਿਹਾਈ ਦੇ ਨਾਲ ਹੀ ਪਿਛਲੇ ਇਕ ਸਾਲ 'ਚ ਇਸ ਯੋਜਨਾ ਦੇ ਅਧੀਨ ਰਿਹਾਅ ਹੋਣ ਵਾਲੇ ਕੈਦੀਆਂ ਦੀ ਕੁੱਲ ਗਿਣਤੀ ਵਧ ਕੇ 2,035 ਹੋ ਗਈ ਹੈ। ਉਨ੍ਹਾਂ ਕੈਦੀਆਂ ਨੂੰ ਵਿਸ਼ੇਸ਼ ਮੁਆਫ਼ੀ ਯੋਜਨਾ ਦੇ ਅਧੀਨ ਰਿਹਾਅ ਨਹੀਂ ਕੀਤਾ ਗਿਆ, ਜਿਨ੍ਹਾਂ ਨੂੰ ਕਤਲ, ਰੇਪ ਜਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ 18 ਜੁਲਾਈ 2018 ਨੂੰ ਕੇਂਦਰੀ ਮੰਤਰੀ ਮੰਡਲ ਨੇ ਵਿਸ਼ੇਸ਼ ਸ਼੍ਰੇਣੀ ਦੇ ਕੈਦੀਆਂ ਨੂੰ ਵਿਸ਼ੇਸ਼ ਮੁਆਫ਼ੀ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਤਿੰਨ ਪੜਾਵਾਂ 'ਚ- 2 ਅਕਤੂਬਰ 2018, 6 ਅਪ੍ਰੈਲ 2018, 6 ਅਪ੍ਰੈਲ 2019 ਅਤੇ 2 ਅਕਤੂਬਰ 2019 ਨੂੰ ਜੇਲਾਂ ਤੋਂ ਰਿਹਾਅ ਕਰਨ ਦਾ ਫੈਸਲਾ ਲਿਆ ਸੀ।

ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਪ੍ਰੋਗਰਾਮ ਦਾ ਹਿੱਸਾ ਹੈ। ਇਸ ਯੋਜਨਾ ਦੇ ਪਹਿਲੇ ਪੜਾਅ 'ਚ ਪਿਛਲੇ ਸਾਲ 2 ਅਕਤੂਬਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 919 ਕੈਦੀਆਂ ਨੂੰ ਰਿਹਾਅ ਕੀਤਾ ਸੀ। ਦੂਜੇ ਪੜਾਅ 'ਚ ਇਸ ਸਾਲ 6 ਅਪ੍ਰੈਲ ਨੂੰ 505 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ। ਬੁੱਧਵਾਰ ਨੂੰ ਯੋਜਨਾ ਦੇ ਤੀਜੇ ਪੜਾਅ 'ਚ 611 ਕੈਦੀਆਂ ਨੂੰ ਜੇਲਾਂ ਤੋਂ ਰਿਹਾਅ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਡਵਾਇਜ਼ਰੀ ਜਾਰੀ ਕੀਤਾ ਗਿਆ ਸੀ ਕਿ ਕੈਦੀਆਂ ਦੀ ਰਿਹਾਈ ਤੋਂ ਪਹਿਲਾਂ ਸਾਰੀਆਂ ਜੇਲਾਂ 'ਚ ਮਹਾਤਮਾ ਗਾਂਧੀ ਦੇ ਵਿਚਾਰਾਂ 'ਤੇ ਆਧਾਰਤ ਹਫ਼ਤੇ ਭਰ ਦੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣ। ਇਸ ਮੁਆਫ਼ੀ ਯੋਜਨਾ ਦੇ ਅਧੀਨ 55 ਸਾਲ ਜਾਂ ਉਸ ਤੋਂ ਵਧ ਉਮਰ ਦੀਆਂ ਮਹਿਲਾ ਕੈਦੀਆਂ ਅਤੇ 60 ਸਾਲ ਜਾਂ ਉਸ ਤੋਂ ਵਧ ਉਮਰ ਦੇ ਪੁਰਸ਼ ਕੈਦੀਆਂ ਨੂੰ, ਜਿਨ੍ਹਾਂ ਨੇ ਆਪਣੀ ਸਜ਼ਾ ਦਾ ਅੱਧਾ ਹਿੱਸਾ ਪੂਰਾ ਕਰ ਲਿਆ ਹੈ ਅਤੇ ਕੁਝ ਹੋਰ ਸ਼੍ਰੇਣੀ ਦੇ ਕੈਦੀਆਂ ਨੂੰ ਯੋਗਤਾ ਦੇ ਆਧਾਰ 'ਤੇ ਰਿਹਾਅ ਕੀਤਾ ਗਿਆ।


DIsha

Content Editor

Related News