ਇਸ ਮੰਦਰ ''ਚ ਹੁੰਦੀਆਂ ਨੇ ਮੁਰਾਦਾਂ ਪੂਰੀਆਂ, ਸ਼ਿਵ ਭਗਤਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ
Wednesday, Feb 26, 2025 - 03:45 PM (IST)

ਰੇਵਾੜੀ- ਅੱਜ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਦੇਸ਼ ਭਰ 'ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ 'ਚ ਜਲਾਭਿਸ਼ੇਕ ਕਰਨ ਲਈ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰੇਵਾੜੀ ਜ਼ਿਲ੍ਹਾ ਸਕੱਤਰੇਤ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਪ੍ਰਾਚੀਨ ਭੂਤੇਸ਼ਵਰ ਮਹਾਦੇਵ ਮੰਦਰ ਹੈ ਜੋ 5 ਹਜ਼ਾਰ ਸਾਲ ਪੁਰਾਣਾ ਹੈ।
ਸ਼ਰਧਾਲੂਆਂ ਦਾ ਮੰਨਣਾ ਹੈ ਕਿ ਇਸ ਮੰਦਰ ਵਿਚ ਸ਼ਿਵਲਿੰਗ ਹੈ, ਉਹ ਧਰਤੀ ਦੇ ਅੰਦਰੋਂ ਪ੍ਰਗਟ ਹੋਇਆ ਹੈ। ਇੱਥੇ ਜਲ ਚੜ੍ਹਾਉਣ ਵਾਲੇ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸ਼ਰਧਾਲੂਆਂ ਵੱਲੋਂ ਮਨੋਕਾਮਨਾ ਪੂਰੀਆਂ ਹੋਣ ਮਗਰੋਂ 'ਦੋਘੜ' ਚੜ੍ਹਾਉਣ ਦੀ ਪੁਰਾਣੀ ਪਰੰਪਰਾ ਹੈ ਅਤੇ ਅੱਜ ਵੀ ਪੂਰੀ ਹੁੰਦੀ ਹੈ।
ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਦੋਘੜ ਲੈ ਕੇ ਮੰਦਰ ਪਹੁੰਚੀ ਔਰਤ ਸ਼ਰਧਾਲੂ ਨੇ ਦੱਸਿਆ ਕਿ ਮਿੱਟੀ ਦੇ ਬਣੇ ਘੜੇ 'ਚ ਪਾਣੀ ਨੂੰ ਸ਼ੁੱਧ ਮੰਨਿਆ ਜਾਂਦਾ ਹੈ। ਜੋ ਵੀ ਇਛਾਵਾਂ ਸੱਚੇ ਮਨ ਨਾਲ ਮੰਗੀਆਂ ਜਾਂਦੀਆਂ ਹਨ, ਉਹ ਪੂਰੀਆਂ ਹੁੰਦੀਆਂ ਹਨ। ਜਿਸ ਕਾਰਨ ਸ਼ਹਿਰ ਤੋਂ ਦੂਰ ਸਥਿਤ ਇਸ ਮੰਦਰ ਵਿਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ।