ਦੇਸ਼ ਭਰ ''ਚ ਸ਼ਿਵਰਾਤਰੀ ਦੀ ਧੂਮ, ਮੰਦਰਾਂ ''ਚ ਸ਼ਰਧਾਲੂਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ

02/21/2020 9:29:07 AM

ਨਵੀਂ ਦਿੱਲੀ—ਦੇਸ਼ ਭਰ 'ਚ ਅੱਜ ਭਾਵ ਸ਼ੁੱਕਰਵਾਰ 'ਮਹਾਂ ਸ਼ਿਵਰਾਤਰੀ' ਦਾ ਤਿਉਹਾਰ ਕਾਫੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ 'ਚ ਸ਼ਿਵ ਭਗਤਾਂ ਦਾ ਸੈਲਾਬ ਉਮੜ ਪਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੰਦਰਾਂ 'ਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।

PunjabKesari

ਦੱਸ ਦੇਈਏ ਕਿ ਕਰਨਾਟਰ ਦੇ ਕਲਬੁਰਜੀ 'ਚ 25 ਫੁੱਟ ਉੱਚਾ ਸ਼ਿਵਲਿੰਗ ਬਣਾਇਆ ਗਿਆ ਹੈ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਉਜੈਨ ਦੇ ਮਹਾਕਲੇਸ਼ਵਰ ਮੰਦਰ 'ਚ ਵਿਸ਼ੇਸ਼ ਪੂਜਾ ਕੀਤੀ ਗਈ। ਮਾਨਤਾ ਹੈ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ਿਵਰਾਤਰੀ ਤੋਂ ਚੰਗਾ ਕੋਈ ਮੌਕਾ ਨਹੀਂ ਹੈ। ਇਸ ਦਿਨ ਭੋਲੇ ਸ਼ੰਕਰ ਨੂੰ ਖੁਸ਼ ਕਰਨ ਲਈ ਲੋਕ ਵਰਤ ਰੱਖਦੇ ਹਨ।

PunjabKesari

ਸ਼ਿਵਰਾਤਰੀ 'ਤੇ ਸ਼ਰਧਾਲੂਆਂ ਦਾ ਭਾਰੀ ਇੱਕਠ ਅੱਜ ਵਾਰਾਣਸੀ  'ਚ ਦੇਖਣ ਨੂੰ ਮਿਲਿਆ ਹੈ। ਇੱਥੇ ਰਾਤ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਸੀ। ਗੰਗਾ ਇਸ਼ਨਾਨ ਤੋਂ ਬਾਅਦ ਸ਼ਰਧਾਲੂ ਆਪਣੇ ਬਾਬੇ ਦੇ ਦਰਸ਼ਨ ਕਰਨ ਲਈ ਹੱਥ 'ਚ ਗੰਗਾ ਜਲ, ਮਾਲਾ ਫੁੱਲ, ਭੰਗ ਆਦਿ ਲੈ ਕੇ ਮੰਦਰਾਂ 'ਚ ਪਹੁੰਚੇ।

PunjabKesari

ਦੇਹਰਾਦੂਨ 'ਚ ਬੀਤੀ ਰਾਤ ਤੋਂ ਭਾਰੀ ਬਾਰਿਸ਼ ਹੋਣ ਕਾਰਨ ਸ਼ਿਵ ਭਗਤਾਂ 'ਚ ਜੋਸ਼ ਦੀ ਕਮੀ ਨਹੀਂ ਆਈ ਹੈ। ਸਵੇਰ ਤੋਂ ਹੀ ਸ਼ਿਵਾਲਿਆਂ 'ਚ ਸ਼ਰਧਾਲੂਆਂ ਦੀ ਕਾਫੀ ਭੀੜ ਦੇਖੀ ਗਈ। ਦੇਹਰਾਦੂਨ ਦੇ ਪ੍ਰਾਚੀਨ ਟਪਕੇਸ਼ਵਰ ਮਹਾਦੇਵ ਮੰਦਰ 'ਚ ਵੀ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ।

PunjabKesari

ਦੱਸ ਦੇਈਏ ਕਿ ਵੈਸੇ ਤਾਂ ਸ਼ਿਵਰਾਤਰੀ ਹਰ ਮਹੀਨੇ ਆਉਂਦੀ ਹੈ ਪਰ ਫੱਗਣ ਕ੍ਰਿਸ਼ਣ ਚਤੁਰਦਰਸ਼ੀ ਨੂੰ ਹੀ 'ਮਹਾਸ਼ਿਵਰਾਤਰੀ' ਕਿਹਾ ਗਿਆ ਹੈ। ਇਸ ਖਾਸ ਦਿਨ ਦੇਵਾਂ ਦੇ ਦੇਵ ਮਹਾਦੇਵ ਭਗਵਾਨ ਸ਼ਿਵ, ਭਗਵਤੀ ਗੌਰੀ ਦੇ ਨਾਲ ਵਿਆਹ ਦੇ ਸੂਤਰ 'ਚ ਬੰਨ੍ਹੇ ਗਏ ਸੀ। ਵਾਰਾਣਸੀ ਦੇ ਲਈ ਇਹ ਤਿਉਹਾਰ ਕਾਫੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਅੱਦ ਦੇ ਦਿਨ ਵਾਰਾਣਸੀ ਆਉਣ ਵਾਲੇ ਵਿਦੇਸ਼ੀ ਵੀ ਸ਼ਿਵ ਅਰਚਨਾ 'ਚ ਲੀਨ ਹੋ ਜਾਂਦੇ ਹਨ।


Iqbalkaur

Content Editor

Related News