ਮਲਬੇ ਹੇਠਾਂ ਦੱਬਿਆ ਗਿਆ ਮਹਾਰਾਸ਼ਟਰ ਦਾ ਇਹ ਪਿੰਡ, 12 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

Thursday, Jul 20, 2023 - 10:52 AM (IST)

ਮਲਬੇ ਹੇਠਾਂ ਦੱਬਿਆ ਗਿਆ ਮਹਾਰਾਸ਼ਟਰ ਦਾ ਇਹ ਪਿੰਡ, 12 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

ਮੁੰਬਈ- ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਇਕ ਪਿੰਡ 'ਚ ਜ਼ਮੀਨ ਖਿਸਕਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ 75 ਲੋਕਾਂ ਨੂੰ ਬਚਾ ਲਿਆ ਗਿਆ ਹੈ ਪਰ ਕਈ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਇਹ ਘਟਨਾ ਬੁੱਧਵਾਰ ਦੇਰ ਰਾਤ ਕਰੀਬ 11 ਵਜੇ ਖਾਲਾਪੁਰ ਤਹਿਸੀਲ ਦੇ ਇਰਸ਼ਾਲਵਾੜੀ ਪਿੰਡ ਵਿਚ ਵਾਪਰੀ। ਇਹ ਪਿੰਡ ਮਾਥੇਰਾਨ ਅਤੇ ਪਨਵੇਲ ਦਰਮਿਆਨ ਸਥਿਤ ਇਰਸ਼ਾਲਗੜ੍ਹ ਕਿਲ੍ਹੇ ਕੋਲ ਸਥਿਤ ਹੈ। ਇਰਸ਼ਾਲਵਾੜੀ ਇਕ ਆਦਿਵਾਸੀ ਪਿੰਡ ਹੈ, ਜਿੱਥੇ ਪੱਕੀ ਸੜਕ ਨਹੀਂ ਹੈ। ਮੁੰਬਈ-ਪੁਣੇ ਰਾਜਮਾਰਗ 'ਤੇ ਚੌਕ ਪਿੰਡ ਇਸ ਦਾ ਨੇੜਲਾ ਸ਼ਹਿਰ ਹੈ।

ਇਹ ਵੀ ਪੜ੍ਹੋ- ਟਮਾਟਰ ਵੇਚ ਕੇ 67 ਸਾਲ ਦੀ ਉਮਰ 'ਚ ਕਰੋੜਪਤੀ ਬਣਿਆ ਕਿਸਾਨ, ਜਾਣੋ ਕਿੱਥੇ ਖ਼ਰਚਣਗੇ ਪੈਸੇ

PunjabKesari

NDRF ਦੀਆਂ 4 ਟੀਮਾਂ ਬਚਾਅ ਕੰਮ ਵਿਚ ਜੁਟੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਰਸ਼ਾਲਵਾੜੀ ਪਿੰਡ ਵਿਚ ਕਰੀਬ 50 ਮਕਾਨ ਹਨ, ਜਿਨ੍ਹਾਂ ਵਿਚ 17 ਮਕਾਨ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਦਬੇ ਗਏ ਹਨ। NDRF ਕਰਮੀਆਂ ਨੇ ਜ਼ਮੀਨ ਖਿਸਕਣ ਵਾਲੀ ਥਾਂ ਤੋਂ 5 ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਪਿੰਡ ਮੋਰਬੇ ਬੰਨ੍ਹ ਤੋਂ 6 ਕਿਲੋਮੀਟਰ ਦੂਰ ਹੈ। ਇਹ ਬੰਨ੍ਹ ਨਵੀ ਮੁੰਬਈ ਨੂੰ ਪਾਣੀ ਦੀ ਸਪਲਾਈ ਕਰਦਾ ਹੈ। 

PunjabKesari

ਇਹ ਵੀ ਪੜ੍ਹੋ- UK ਜਾਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ, ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ

ਓਧਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਬਚਾਅ ਕੰਮ ਵਿਚ ਲੱਗੇ ਕਰਮੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਿੰਡ ਜ਼ਮੀਨ ਖਿਸਕਣ ਦੀ ਸੰਭਾਵਿਤ ਪਿੰਡ ਦੀ ਸੂਚੀ ਵਿਚ ਨਹੀਂ ਸੀ। ਹੁਣ ਸਾਡੀ ਤਰਜੀਹ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਚਾਉਣਾ ਹੈ। ਇਹ ਘਟਨਾ ਇਲਾਕੇ 'ਚ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਵਾਪਰੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸਵੇਰੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ 'ਚ ਲੱਗੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। “ਹੁਣ ਤੱਕ, ਖੋਜ ਅਤੇ ਬਚਾਅ ਟੀਮ ਨੇ 12 ਲਾਸ਼ਾਂ ਬਰਾਮਦ ਕੀਤੀਆਂ ਹਨ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News