ਊਧਵ ਠਾਕਰੇ ਬਿਨਾਂ ਚੋਣ ਮੁਕਾਬਲੇ ਚੁਣੇ ਗਏ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਮੈਂਬਰ

05/14/2020 6:16:50 PM

ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅੱਜ ਭਾਵ ਵੀਰਵਾਰ ਨੂੰ ਸੂਬਾ ਵਿਧਾਨ ਪਰਿਸ਼ਦ ਦੇ ਲਈ ਬਿਨਾਂ ਚੋਣ ਮੁਕਾਬਲੇ ਹੀ ਚੁਣ ਲਏ ਗਏ ਹਨ। ਦੱਸ ਦੇਈਏ ਕਿ ਮਹਾਰਾਸ਼ਟਰ 'ਚ ਵਿਧਾਨ ਪਰਿਸ਼ਦ ਦੀ 9 ਸੀਟਾਂ 'ਤੇ 21 ਮਈ ਨੂੰ ਚੋਣਾਂ ਹੋਣੀਆਂ ਸੀ ਪਰ ਹੁਣ ਇਸ ਦੀ ਜਰੂਰਤ ਨਹੀਂ ਪਵੇਗੀ ਕਿਉਂਕਿ 3 ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਹੁਣ ਮੈਦਾਨ 'ਚ ਸਿਰਫ 9 ਉਮੀਦਵਾਰ ਰਹਿ ਗਏ ਸੀ। ਇਸ ਕਾਰਨ ਮੁੱਖ ਮੰਤਰੀ ਊਧਵ ਠਾਕਰੇ ਨੂੰ ਬਿਨਾਂ ਚੋਣ ਮੁਕਾਬਲੇ ਮਹਾਰਾਸ਼ਟਰ ਵਿਧਾਨ ਪਰਿਸ਼ਦ ਦਾ ਮੈਂਬਰ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ 8 ਹੋਰ ਮੈਂਬਰਾਂ ਨੂੰ ਵੀ ਸੂਬਾ ਵਿਧਾਨ ਪਰਿਸ਼ਦ ਦੇ ਲਈ ਬਿਨਾਂ ਚੋਣ ਮੁਕਾਬਲੇ ਚੁਣਿਆ ਗਿਆ ਹੈ। 

ਦੱਸਣਯੋਗ ਹੈ ਕਿ ਊਧਵ ਠਾਕਰੇ ਨੇ 28 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕ ਲਈ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦੋਵਾਂ 'ਚੋਂ ਕਿਸੇ ਇਕ ਦਾ ਮੈਂਬਰ ਚੁਣਿਆ ਜਾਣਾ ਜਰੂਰੀ ਹੋ ਗਿਆ ਸੀ ਕਿਉਂਕਿ 6 ਮਹੀਨਿਆਂ ਦੀ ਮਿਆਦ ਖਤਮ ਹੋਣ ਵਾਲੀ ਸੀ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੋਣ ਮੈਦਾਨ 'ਚੋਂ ਆਪਣਾ ਨਾਂ ਵਾਪਸ ਲੈਣ ਦੀ ਮਿਆਦ 14 ਮਈ ਤੱਕ ਹੀ ਸੀ। ਇਹੀ ਕਾਰਨ ਹੈ ਕਿ ਅੱਜ ਹੋਰ ਉਮੀਦਵਾਰਾਂ ਨੇ ਆਪਣੇ ਨਾਂ ਵਾਪਸ ਲੈ ਲਏ, ਜਿਸ ਕਾਰਨ ਚੋਣਾਂ ਦੀ ਜਰੂਰਤ ਵੀ ਖਤਮ ਹੋ ਗਈ। 

ਮਹਾਰਾਸ਼ਟਰ ਦੀ ਵਿਧਾਨ ਪਰਿਸ਼ਦ 'ਚੋਂ ਜੋ 9 ਮੈਂਬਰ ਬਿਨਾਂ ਚੋਣ ਮੁਕਾਬਲੇ ਚੁਣੇ ਗਏ ਹਨ ਉਨ੍ਹਾਂ 'ਚ ਸ਼ਿਵਸੈਨਾ ਦੇ 2, ਐੱਨ.ਸੀ.ਪੀ ਦੇ 2, ਕਾਂਗਰਸ ਦਾ 1 ਅਤੇ ਭਾਜਪਾ ਦੇ 4 ਮੈਂਬਰ ਸ਼ਾਮਲ ਹਨ। ਸ਼ਿਵਸੈਨਾ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਨੀਲਮ ਗੋਰਹੇ, ਐੱਨ.ਸੀ.ਪੀ ਵੱਲੋ ਸ਼ਸ਼ੀਕਾਂਤ ਸ਼ਿੰਦੇ ਅਤੇ ਅਮੋਲ ਮਿਟਕਰੀ ਅਤੇ ਕਾਂਗਰਸ ਵੱਸੋਂ ਰਮੇਸ਼ ਕਾਰਦ ਵਿਧਾਨ ਪਰਿਸ਼ਦ ਦੇ ਲਈ ਚੁਣੇ ਗਏ ਹਨ। 


Iqbalkaur

Content Editor

Related News