ਮਹਾਰਾਸ਼ਟਰ ''ਚ ਵਾਪਰੇ ਭਿਆਨਕ ਸੜਕ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ ਵਧੀ

01/29/2020 11:46:57 AM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਵਿਚ ਮੰਗਲਵਾਰ ਨੂੰ ਬੱਸ ਅਤੇ ਆਟੋ ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਬੁੱਧਵਾਰ ਨੂੰ 26 ਹੋ ਗਈ ਹੈ। ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 21 ਦੱਸੀ ਗਈ ਸੀ। ਇਕ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਹ 'ਚੋਂ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਹਾਦਸੇ ਵਿਚ ਜ਼ਖਮੀ 32 ਲੋਕ ਹਸਪਤਾਲ ਵਿਚ ਭਰਤੀ ਹਨ। ਦੱਸਣਯੋਗ ਹੈ ਕਿ ਨਾਸਿਕ ਵਿਚ ਸੂਬਾ ਟਰਾਂਸਪੋਰਟ ਦੀ ਇਕ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਸੀ। ਟੱਕਰ ਤੋਂ ਬਾਅਦ ਦੋਵੇਂ ਗੱਡੀਆਂ ਸੜਕ ਕੰਢੇ ਸਥਿਤ ਖੂਹ 'ਚ ਡਿੱਗ ਗਈਆਂ। 

ਇੱਥੇ ਦੱਸ ਦੇਈਏ ਕਿ ਸਵਾਰੀਆਂ ਨਾਲ ਭਰੀ ਸੂਬਾ ਟਰਾਂਸਪੋਰਟ ਦੀ ਬੱਸ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ, ਆਟੋ ਨੂੰ ਘਸੀੜ ਕੇ ਸੜਕ ਕੰਢੇ ਸਥਿਤ ਖੂਹ ਵਿਚ ਲੈ ਗਈ ਅਤੇ ਦੋਹਾਂ ਗੱਡੀਆਂ ਖੂਹ ਵਿਚ ਡਿੱਗ ਗਈਆਂ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਵਾਪਰਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਧੁਲੇ ਜ਼ਿਲੇ ਤੋਂ ਨਾਸਿਕ ਦੇ ਕਲਿਆਣ ਜਾ ਰਹੀ ਸੀ, ਜਦਕਿ ਆਟੋ ਉਲਟ ਦਿਸ਼ਾ ਤੋਂ ਆ ਰਿਹਾ ਸੀ।


Tanu

Content Editor

Related News