ਮਹਾਰਾਸ਼ਟਰ ''ਚ ਪੁਲਸ ਨਾਲ ਮੁਕਾਬਲੇ ''ਚ 3 ਜਨਾਨੀਆਂ ਸਮੇਤ 5 ਨਕਸਲੀ ਢੇਰ

10/19/2020 10:18:37 AM

ਨਾਗਪੁਰ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਐਤਵਾਰ ਨੂੰ ਪੁਲਸ ਨਾਲ ਮੁਕਾਬਲੇ 'ਚ 5 ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗੜ੍ਹਚਿਰੌਲੀ ਦੇ ਪੁਲਸ ਸੁਪਰਡੈਂਟ (ਐੱਸ.ਪੀ.) ਦਫ਼ਤਰ ਨੇ ਕਿਹਾ ਕਿ ਮੁਕਾਬਲਾ ਸ਼ਾਮ ਕਰੀਬ 4 ਵਜੇ ਕੋਸਮੀ-ਕਿਸਨੇਲੀ ਜੰਗਲ 'ਚ ਹੋਇਆ। ਦਫ਼ਤਰ ਨੇ ਇਕ ਬਿਆਨ 'ਚ ਕਿਹਾ,''ਗੜ੍ਹਚਿਰੌਲੀ ਪੁਲਸ ਦੇ ਸੀ-60 ਕਮਾਂਡੋ ਧਨੋਰਾ ਤਾਲੁਕਾ ਦੇ ਜੰਗਲੀ ਇਲਾਕੇ 'ਚ ਤਲਾਸ਼ੀ ਮੁਹਿੰਮ ਚੱਲਾ ਰਹੇ ਸਨ, ਉਦੋਂ ਨਕਸਲੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ।'' 

ਬਿਆਨ 'ਚ ਕਿਹਾ ਗਿਆ ਹੈ,''ਪੁਲਸ ਦੀ ਜਵਾਬੀ ਕਾਰਵਾਈ ਤੋਂ ਬਾਅਦ ਨਕਸਲੀ ਉੱਥੋਂ ਦੌੜ ਗਏ।'' ਦਫ਼ਤਰ ਨੇ ਕਿਹਾ ਕਿ ਬਾਅਦ 'ਚ ਤਲਾਸ਼ੀ ਦੌਰਾਨ ਉੱਥੇ 5 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਜਿਨ੍ਹਾਂ 'ਚੋਂ ਤਿੰਨ ਜਨਾਨੀਆਂ ਅਤੇ 2 ਪੁਰਸ਼ ਨਕਸਲੀਆਂ ਦੀਆਂ ਲਾਸ਼ਾਂ ਸਨ। ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬਿਆਨ ਅਨੁਸਾਰ ਘਟਨਾ ਤੋਂ ਬਾਅਦ ਗੜ੍ਹਚਿਰੌਲੀ ਪੁਲਸ ਨੇ ਜੰਗਲ 'ਚ ਨਕਸਲ-ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।


DIsha

Content Editor DIsha