ਮਹਾਰਾਸ਼ਟਰ ''ਚ MVA ਦਾ ਸਫ਼ਾਇਆ ਉਸੇ ਤਰ੍ਹਾਂ ਹੋਵੇਗਾ ਜਿਵੇਂ ਹਰਿਆਣਾ ''ਚ ਕਾਂਗਰਸ ਦਾ ਹੋਇਆ : ਅਮਿਤ ਸ਼ਾਹ
Friday, Nov 08, 2024 - 03:32 PM (IST)
ਸਾਂਗਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਗਠਜੋੜ ਮਹਾ ਵਿਕਾਸ ਅਗਾੜੀ (ਐੱਮਵੀਏ) ਦਾ ਸਫਾਇਆ ਹੋ ਜਾਵੇਗਾ, ਜਿਸ ਤਰ੍ਹਾਂ ਹਰਿਆਣਾ ਵਿਚ ਕਾਂਗਰਸ ਦੀ ਹਾਰ ਹੋਈ ਸੀ। ਸ਼ਾਹ ਨੇ ਇਹ ਵੀ ਕਿਹਾ ਕਿ ਊਧਵ ਠਾਕਰੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ (ਆਦਿਤਿਆ ਠਾਕਰੇ) ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣੇ, ਜਦਕਿ ਸ਼ਰਦ ਪਵਾਰ ਵੀ ਆਪਣੀ ਧੀ (ਸੁਪ੍ਰੀਆ ਸੁਲੇ) ਲਈ ਇਹੀ ਚਾਹੁੰਦੇ ਹਨ। ਦੂਜੇ ਪਾਸੇ ਕਾਂਗਰਸ 'ਚ ਕਈ ਆਗੂਆਂ ਦੀਆਂ ਨਜ਼ਰਾਂ ਇਸ ਅਹੁਦੇ 'ਤੇ ਹਨ। ਸ਼ਾਹ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਿਰਾਲਾ ਅਤੇ ਇਸਲਾਮਪੁਰ ਹਲਕਿਆਂ ਤੋਂ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਸਮਰਥਨ ਹਾਸਲ ਕਰਨ ਲਈ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਕਿਹਾ,''ਜੇਕਰ ਗਲਤੀ ਨਾਲ ਮਹਾਰਾਸ਼ਟਰ 'ਚ ਐੱਮਵੀਏ ਸੱਤਾ 'ਚ ਆ ਜਾਂਦੀ ਹੈ ਤਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਉਨ੍ਹਾਂ ਦੇ ਪੁੱਤਰ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ, (ਸ਼ਰਦ) ਪਵਾਰ ਸਾਹਿਬ ਉਨ੍ਹਾਂ ਦੀ ਧੀ ਲਈ ਅਹੁਦਾ ਚਾਹੁੰਦੇ ਹਨ ਅਤੇ ਕਾਂਗਰਸ 'ਚ ਇਕ ਦਰਜਨ ਆਗੂਆਂ ਨੇ ਮੁੱਖ ਮੰਤਰੀ ਬਣਨ ਲਈ ਪਹਿਲੇ ਹੀ ਕੱਪੜੇ ਸਿਲਾਈ ਕਰਵਾ ਲਏ ਹਨ।''
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ
ਭਾਜਪਾ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਜੋ ਲੋਕ ਆਪਣੇ ਬੇਟਿਆਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸ਼ਿਰਾਲਾ ਦੇ ਲੋਕਾਂ ਦੇ ਕਲਿਆਣ ਲਈ ਕੰਮ ਕਰਨਾ ਚਾਹੀਦਾ। ਉਨ੍ਹਾਂ ਕਿਹਾ,''ਇਸ ਖੇਤਰ ਦਾ ਵਿਕਾਸ ਸਿਰਫ਼ ਮੋਦੀ ਜੀ ਦੀ ਅਗਵਾਈ 'ਚ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਦੇ ਮਹਾਗਠਜੋੜ ਵਲੋਂ ਹੀ ਹੋ ਸਕਦਾ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਜੋ ਵੀ ਵਾਅਦੇ ਕਰਦੇ ਹਨ, ਉਨ੍ਹਾਂ ਨੂੰ ਪੂਰਾ ਕਰਦੇ ਹਨ।'' ਉਨ੍ਹਾਂ ਕਿਹਾ,''ਪਰ ਕਾਂਗਰਸ ਨੇਤਾ ਜੋ ਵਾਅਦੇ ਕਰਦੇ ਹਨ, ਉਹ ਕਦੇ ਪੂਰੇ ਨਹੀਂ ਹੁੰਦੇ। ਸ਼ਾਹ ਨੇ ਦਾਅਵਾ ਕੀਤਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਖੁਦ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਜੋ ਵੀ ਵਾਅਦੇ ਕਰਦੀ ਹੈ, ਉਹ ਕਾਲਪਨਿਕ ਹੁੰਦੇ ਹਨ। ਮਹਾਗਠਜੋੜ ਦੇ ਚੋਣ ਜਿੱਤਣ ਦਾ ਭਰੋਸਾ ਜਤਾਉਂਦੇ ਹੋਏ ਸ਼ਾਹ ਨੇ ਚੁਟਕੀ ਲੈਂਦੇ ਹੋਏ ਕਿਹਾ,''ਐੱਮਵੀਏ ਦੇ ਲੋਕਾਂ ਨੇ ਇਹ ਸੋਚ ਕੇ ਕਰੋੜਾਂ ਰੁਪਏ ਦੇ ਪਟਾਕੇ ਖਰੀਦੇ ਸਨ ਕਿ ਉਹ ਹਰਿਆਣਾ 'ਚ ਜਿੱਤਣਗੇ ਪਰ ਜ਼ਿਆਦਾਤਰ ਜਗ੍ਹਾ 'ਤੇ ਉਨ੍ਹਾਂ ਨੇ ਪਟਾਕੇ ਭਾਜਪਾ ਵਰਕਰਾੰ ਨੂੰ ਦੇ ਦਿੱਤੇ। ਹਰਿਆਣਾ 'ਚ ਕਾਂਗਰਸ ਦਾ ਸਫ਼ਾਇਆ ਹੋ ਗਿਆ। ਇਸੇ ਤਰ੍ਹਾਂ ਮਹਾਰਾਸ਼ਟਰ 'ਚ ਅਗਾੜੀ ਦਾ ਸਫ਼ਾਇਆ ਹੋ ਜਾਵੇਗਾ, ਕਿਉਂਕਿ ਭਾਜਪਾ ਸਰਕਾਰ ਬਣਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8