ਲੋਕ ਸਭਾ 'ਚ ਸਭ ਤੋਂ ਵੱਧ ਸਰਗਰਮ ਹਨ ਮਹਾਰਾਸ਼ਟਰ ਦੇ MP, ਸਵਾਲ ਪੁੱਛਣ ਦੇ ਮਾਮਲੇ 'ਚ 'ਪੰਜਾਬ ਫਾਡੀ'

03/14/2023 11:49:31 AM

ਨੈਸ਼ਨਲ ਡੈਸਕ- ਸਾਲ 2024 ਵਿਚ ਲੋਕ ਸਭਾ ਚੋਣਾਂ ਹੋਣਗੀਆਂ। ਇਹ ਫ਼ੈਸਲਾ ਜਨਤਾ ਕਰੇਗੀ ਕਿ ਉਹ ਕਿਸ ਪਾਰਟੀ ਨੂੰ ਜਿੱਤ ਦਾ ਦਾਅਵੇਦਾਰ ਬਣਾਉਂਦੀ ਹੈ। ਜਨਤਾ ਵਲੋਂ ਚੁਣੇ ਗਏ ਨੁਮਾਇੰਦੇ ਜੋ ਜਨਤਾ ਦੇ ਹੱਕ ਦੀ ਆਵਾਜ਼ ਚੁੱਕਣ ਲਈ ਸੰਸਦ ਦੀਆਂ ਪੌੜੀਆਂ ਚੜ੍ਹਦੇ ਹਨ। ਜਿੱਥੇ ਉਹ ਲੰਬੀ ਬਹਿਸ, ਸਵਾਲ-ਜਵਾਬ, ਚਰਚਾ ਦਾ ਹਿੱਸਾ ਬਣਨ ਅਤੇ ਪ੍ਰਾਈਵੇਟ ਬਿੱਲ ਲਿਆਉਣ ਵਰਗੀਆਂ ਗਤੀਵਿਧੀਆਂ ਦਾ ਹਿੱਸਾ ਬਣਦੇ ਹਨ। 

ਇਹ ਵੀ ਪੜ੍ਹੋ-  ਰਾਮ ਰਹੀਮ ਦਾ ਡੇਰਾ ਪ੍ਰੇਮੀਆਂ ਨੂੰ ਨਵਾਂ ਫ਼ਰਮਾਨ, ਲਿਆ ਵੱਡਾ ਫ਼ੈਸਲਾ

ਸਦਨ 'ਚ ਸੰਸਦ ਮੈਂਬਰਾਂ ਦੀ ਹਾਜ਼ਰੀ ਰੱਖਦੀ ਹੈ ਮਾਇਨੇ-

17ਵੀਂ ਲੋਕ ਸਭਾ ਦਾ ਕਰੀਬ ਇਕ ਸਾਲ ਹੋਰ ਹੈ। ਸਦਨ ਤਿੰਨ ਸੈਸ਼ਨਾਂ- ਮਾਨਸੂਨ, ਸਰਦ ਰੁੱਤ ਅਤੇ ਬਜਟ ਸੈਸ਼ਨ 'ਚ ਲੱਗਦੀ ਹੈ। ਸਦਨ ਵਿਚ ਸੰਸਦ ਮੈਂਬਰਾਂ ਦੀ ਹਾਜ਼ਰੀ ਕਾਫ਼ੀ ਅਹਿਮਅਤ ਰੱਖਦੀ ਹੈ ਅਤੇ ਇਸ ਦੇ ਨਾਲ-ਨਾਲ ਆਪਣੇ ਸੂਬੇ ਲਈ ਸਵਾਲ-ਜਵਾਬ ਜਾਂ ਕੋਈ ਮਤਾ ਲਿਆਉਣਾ ਵੀ ਬੇਹੱਦ ਅਹਿਮੀਅਤ ਰੱਖਦਾ ਹੈ। ਸੰਸਦ ਵਿਚ ਹੁੰਦੀ ਬਹਿਸ ਦਾ ਹਿੱਸਾ ਬਣਨਾ ਵੀ ਜ਼ਰੂਰੀ ਹੈ। ਲੋਕ ਸਭਾ ਅਤੇ ਰਾਜ ਸਭਾ ਦੋ ਸਦਨ ਹੁੰਦੇ ਹਨ। ਲੋਕ ਸਭਾ 'ਚ ਕਿਸੇ ਵੀ ਬਿੱਲ 'ਤੇ ਸੰਸਦ ਮੈਂਬਰਾਂ ਵਲੋਂ ਤਿੱਖੀ ਬਹਿਸ ਕੀਤੀ ਜਾਂਦੀ ਹੈ। ਅੱਜ ਅਸੀਂ ਇਸ ਬਾਬਤ ਗੱਲ ਕਰਾਂਗੇ ਕਿ ਸੰਸਦ ਵਿਚ ਕਿਹੜਾ ਸੂਬਾ ਕਿੰਨਾ ਕੁ ਸਰਗਰਮ ਰਿਹਾ ਹੈ।

ਇਹ ਵੀ ਪੜ੍ਹੋ-  ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

ਮਹਾਰਾਸ਼ਟਰ ਸਭ ਤੋਂ ਵਧੇਰੇ ਸਰਗਰਮ

ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕੇਰਲ, ਰਾਜਸਥਾਨ, ਗੁਜਰਾਤ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ ਦੇ ਸੰਸਦ ਮੈਂਬਰ ਜ਼ਿਆਦਾਤਰ ਲੋਕ ਸਭਾ ਵਿਚ ਸਰਗਰਮ ਦਿਸੇ। ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਸੰਸਦ ਮੈਂਬਰ ਸਭ ਤੋਂ ਸਰਗਰਮ ਰਹਿੰਦੇ ਹਨ, ਫਿਰ ਚਾਹੇ ਉਹ ਪੱਖ ਦੇ ਹੋਣ ਜਾਂ ਵਿਰੋਧੀ ਧਿਰ ਦੇ। ਸੂਬੇ ਤੋਂ 48 ਸੰਸਦ ਮੈਂਬਰਾਂ ਨੇ 12,780 ਪ੍ਰਸ਼ਨ ਪੁੱਛੇ, ਜੋ ਕਿ ਸਭ ਤੋਂ ਵੱਧ 80 ਸੰਸਦ ਮੈਂਬਰਾਂ ਵਾਲੇ ਉੱਤਰ ਪ੍ਰਦੇਸ਼ ਦੇ 7,968 ਸਵਾਲਾਂ ਤੋਂ ਵੀ ਵੱਧ ਹੈ। ਉੱਥੇ ਹੀ ਬਿਹਾਰ, ਉੱਤਰ ਪ੍ਰਦੇਸ਼ ਦੇ ਮੁਕਾਬਲੇ ਢਾਈ ਗੁਣਾ ਪ੍ਰਸ਼ਨ ਕਰ ਰਹੇ ਹਨ। 

ਇਹ ਵੀ ਪੜ੍ਹੋ-  'ਆਪ' ਨੇ ਜੈਪੁਰ 'ਚ ਕੱਢੀ ਤਿਰੰਗਾ ਯਾਤਰਾ, CM ਮਾਨ ਬੋਲੇ- ਰਾਜਸਥਾਨ 'ਚ ਵੀ ਚੱਲੇਗਾ ਝਾੜੂ

ਸਵਾਲ ਪੁੱਛਣ 'ਚ ਪੰਜਾਬ ਫਾਡੀ

ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸਵਾਲ ਪੁੱਛਣ ਦੇ ਮਾਮਲੇ 'ਚ ਸੂਬੇ ਦੇ ਸੰਸਦ ਮੈਂਬਰ 'ਫਾਡੀ' ਹਨ। ਮਤਲਬ ਪੰਜਾਬ ਦੇ ਸੰਸਦ ਮੈਂਬਰਾਂ ਵਲੋਂ ਸੰਸਦ 'ਚ ਬਹੁਤ ਘੱਟ ਸਵਾਲ ਪੁੱਛੇ ਜਾਂਦੇ ਹਨ। ਪੰਜਾਬ ਦੇ ਸੰਸਦ ਮੈਂਬਰਾਂ ਵੱਲੋ ਕੁੱਲ 911 ਸਵਾਲ ਪੁੱਛੇ ਗਏ ਹਨ, ਜੋ ਹੋਰਨਾਂ ਸੂਬਿਆਂ ਦੀ ਤੁਲਨਾ ਵਿੱਚ ਬਹੁਤ ਘੱਟ ਹਨ। ਮਹਾਰਾਸ਼ਟਰ ਨਾਲ ਤੁਲਨਾ ਕਰੀਏ ਤਾਂ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਹਾਰਾਸ਼ਟਰ ਦੇ ਸੰਸਦ ਮੈਂਬਰਾਂ ਵੱਲੋਂ ਜਿੱਥੇ 12 ਹਜ਼ਾਰ ਤੋਂ ਵਧੇਰੇ ਪ੍ਰਸ਼ਨ ਪੁੱਛੇ ਗਏ ਹਨ, ਉਥੇ ਪੰਜਾਬ ਦੇ ਸੰਸਦ ਮੈਂਬਰ 1000 ਸਵਾਲ ਵੀ ਨਹੀਂ ਪੁੱਛ ਸਕੇ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਸੰਸਦ ਮੈਂਬਰਾਂ ਨੇ ਪੰਜਾਬ ਨਾਲੋਂ ਵਧੇਰੇ 1166 ਸਵਾਲ ਪੁੱਛੇ ਹਨ।

ਇਹ ਵੀ ਪੜ੍ਹੋ- ਪੰਜਾਬ ਤੋਂ ਕਿਸਾਨਾਂ ਦਾ ਦਿੱਲੀ ਕੂਚ, ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ

ਮਨੋਰੰਜਨ ਜਗਤ ਤੋਂ ਸੰਨੀ ਦਿਓਲ ਸਭ ਤੋਂ ਘੱਟ ਸਰਗਰਮ

ਸਿਨੇਮਾ ਜਗਤ ਨਾਲ ਜੁੜੇ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਹਨ। ਜੋ ਕਿ ਲੋਕ ਸਭਾ ਵਿਚ ਸਭ ਤੋਂ ਘੱਟ ਸਰਗਰਮ ਰਹੇ। ਉਨ੍ਹਾਂ ਨੇ ਸਿਰਫ਼ ਇਕ ਸਵਾਲ ਕੀਤਾ ਹੈ ਅਤੇ ਉਨ੍ਹਾਂ ਦੀ ਹਾਜ਼ਰੀ 21 ਫ਼ੀਸਦੀ ਰਹੀ ਹੈ। ਉਨ੍ਹਾਂ ਨੇ ਕੋਈ ਮਤਾ ਜਾਂ ਪ੍ਰਾਈਵੇਟ ਬਿੱਲ ਪੇਸ਼ ਨਹੀਂ ਕੀਤਾ। ਪੱਛਮੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਮੈਂਬਰ ਸ਼ਤਰੂਘਨ ਸਿਨਹਾ ਵੀ ਸਰਗਰਮ ਨਹੀਂ ਹਨ। ਉੱਥੇ ਹੀ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਦੀ ਹਾਜ਼ਰੀ 49 ਫ਼ੀਸਦੀ ਰਹੀ ਅਤੇ ਉਨ੍ਹਾਂ ਨੇ ਵੀ ਬਹੁਤ ਘੱਟ ਪ੍ਰਸ਼ਨ ਕੀਤੇ।

 


Tanu

Content Editor

Related News