ਲੋਕ ਸਭਾ ''ਚ PM ਦੇ ਪਹੁੰਚੇ ਹੀ ਲੱਗੇ ''ਮੋਦੀ-ਮੋਦੀ'' ਦੇ ਨਾਅਰੇ
Monday, Nov 25, 2024 - 12:29 PM (IST)
ਨਵੀਂ ਦਿੱਲੀ (ਭਾਸ਼ਾ)- ਮਹਾਰਾਸ਼ਟਰ 'ਚ 'ਮਹਾਯੁਤੀ' ਦੀ ਬੰਪਰ ਜਿੱਤ ਤੋਂ ਉਤਸ਼ਾਹ ਸੱਤਾ ਪੱਖ ਦੇ ਮੈਂਬਰਾਂ ਨੇ ਸੋਮਵਾਰ ਨੂੰ ਲੋਕ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ 'ਤੇ 'ਮੋਦੀ-ਮੋਦੀ' ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਜਦੋਂ ਪਹੁੰਚੇ ਤਾਂ ਕੇਂਦਰੀ ਮੰਤਰੀਆਂ ਸਣੇ ਸੱਤਾ ਪੱਖ ਦੇ ਮੈਂਬਰ ਆਪਣੇ ਸਥਾਨ 'ਤੇ ਖੜ੍ਹੇ ਹੋ ਗਏ ਅਤੇ ਉਨ੍ਹਾਂ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਏ। ਸੱਤਾ ਪੱਖ ਦੇ ਕੁਝ ਮੈਂਬਰਾਂ ਨੇ 'ਜੈ ਭਵਾਨੀ' ਦਾ ਨਾਅਰਾ ਵੀ ਲਗਾਇਆ।
ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਦੇ ਹਾਲ ਹੀ 'ਚ ਆਏ ਨਤੀਜਿਆਂ 'ਚ ਸੱਤਾਧਾਰੀ 'ਮਹਾਯੁਤੀ' ਬੰਪਰ ਬਹੁਮਤ ਨਾਲ ਸੱਤਾ 'ਚ ਕਾਇਮ ਰਹਿਣ 'ਚ ਸਫ਼ਲ ਰਿਹਾ ਹੈ। ਇਸ ਗਠਜੋੜ ਦੇ ਘਟਕ ਦਲਾਂ 'ਚ ਸ਼ਾਮਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 132 ਸੀਟਾਂ, ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 57 ਅਤੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ 41 ਸੀਟਾਂ ਹਾਸਲ ਹੋਈਆਂ। ਵਿਰੋਧੀ ਮਹਾ ਵਿਕਾਸ ਆਘਾੜੀ (ਐੱਮਵੀਏ) ਦੇ ਤਿੰਨੋਂ ਘਟਕ ਦਲ ਰਾਕਾਂਪਾ (ਸ਼ਰਦਚੰਦਰ ਪਵਾਰ), ਕਾਂਗਰਸ ਅਤੇ ਸ਼ਿਵ ਸੈਨਾ (ਉਬਾਠਾ) ਸਮੂਹਿਕ ਰੂਪ ਨਾਲ ਰਾਜ ਦੀਆਂ 288 ਵਿਧਾਨ ਸਭਾ ਸੀਟਾਂ 'ਚੋਂ 46 'ਤੇ ਹੀ ਜਿੱਤ ਹਾਸਲ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8