ਗੜ੍ਹਚਿਰੌਲੀ ਮੁਕਾਬਲਾ : ਮਾਰੇ ਗਏ 13 ਨਕਸਲੀਆਂ ਦੀ ਹੋਈ ਪਛਾਣ

Sunday, May 23, 2021 - 03:38 PM (IST)

ਗੜ੍ਹਚਿਰੌਲੀ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੇ ਪੈਡੀ ਜੰਗਲ 'ਚ ਸ਼ੁੱਕਰਵਾਰ ਨੂੰ ਮੁਕਾਬਲੇ 'ਚ ਮਾਰੇ ਗਏ ਸਾਰੇ 13 ਨਕਸਲੀਆਂ ਦੀ ਪਛਾਣ ਕਰ ਲਈ ਗਈ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਵਲੋਂ ਜਾਰੀ ਬਿਆਨ ਅਨੁਸਾਰ ਆਤਮਸਮਰਣ ਕਰ ਚੁਕੇ ਨਕਸਲੀਆਂ ਨੇ ਮਾਰੇ ਗਏ ਨਕਸਲੀਆਂ ਦੀ ਪਛਾਣ ਕੀਤੀ। ਮਾਰੇ ਗਏ ਨਕਸਲੀਆਂ 'ਚ ਜ਼ਿਆਦਾਤਰ ਕਸਾਨਪੁਰ ਦਲਾਮ ਦੇ ਸੀਨੀਅਰ ਕੈਡਰ ਸਨ ਅਤੇ ਇਨ੍ਹਾਂ ਸਾਰਿਆਂ 'ਤੇ ਸੂਬਾ ਸਰਕਾਰ ਵਲੋਂ 60 ਲੱਖ ਦਾ ਇਨਾਮ ਵੀ ਐਲਾਨ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਮਹਾਰਾਸ਼ਟਰ ਪੁਲਸ ਦਾ ਨਕਸਲੀਆਂ ਨਾਲ ਵੱਡਾ ਮੁਕਾਬਲਾ, 13 ਨਕਸਲੀ ਢੇਰ

ਬਿਆਨ ਅਨੁਸਾਰ ਮਾਰੇ ਗਏ ਨਕਸਲੀਆਂ ਦੀ ਪਛਾਣ ਨੰਦਿਨੀ ਉਰਫ਼ ਪ੍ਰੇਮਬੱਤੀ ਮਡਾਵੀ, ਏਰੀਆ ਕਮੇਟੀ ਮੈਂਬਰ, ਕਸਾਨਪੁਰ ਐੱਲ.ਓ.ਐੱਸ., (ਉਸ 'ਤੇ 6 ਲੱਖ ਰੁਪਏ ਦਾ ਇਨਾਮ), ਸਤੀਸ਼ ਉਰਫ਼ ਅਦਵੇ ਮੋਹਨਦਾ, ਮੰਡਲ ਖੇਤਰ ਕਮੇਟੀ ਮੈਂਬਰ, ਕੰਪਨੀ-4 (16 ਲੱਖ ਰੁਪਏ), ਕਿਸ਼ੋਰ ਉਰਫ਼ ਸ਼ਿਵ ਗਾਵੜੇ, ਪਾਰਟੀ ਮੈਂਬਰ ਕੰਪਨੀ-4 (ਚਾਰ ਲੱਖ ਰੁਪਏ), ਰੂਪੇਸ਼ ਉਰਫ਼ ਲਿੰਗਾ ਗਾਵੜੇ, ਡਿਪਟੀ ਕਮਾਂਡਰ, ਕਸਨਾਪੁਰ ਐੱਲ.ਓ.ਐੱਸ. (6 ਲੱਖ ਰੁਪਏ), ਸੇਵੰਤੀ ਹੇਡੋ, ਪਾਰਟੀ ਮੈਂਬਰ, ਕਸਨਪੁਰ ਐੱਲ.ਓ.ਐੱਸ. (2 ਲੱਖ ਰੁਪਏ), ਕਿਸ਼ੋਰ ਹੋਲੀ, ਜਨ ਮਿਲੀਸ਼ੀਆ, ਪੈੜੀ ਖੇਤਰ (2 ਲੱਖ ਰੁਪਏ), ਕ੍ਰਾਂਤੀ ਉਰਫਡ ਮੈਨਾ ਮੱਤਮੀ, ਪਾਰਟੀ ਮੈਂਬਰ, ਕਸਨਪੁਰ ਐੱਲ.ਓ.ਐੱਸ. (2 ਲੱਖ ਰੁਪਏ), ਗੁਨੀ ਉਰਫ਼ ਬੁਕਲੀ ਹਿਚਾਮੀ, ਪਲਾਟੂਨ ਕੰਪਨੀ ਮੈਂਬਰ, ਕੰਪਨੀ-4 (4 ਲੱਖ ਰੁਪਏ), ਰਜਨੀ ਓਡੀ, ਪਾਰਟੀ ਮੈਂਬਰ, ਕਸਾਨਪੁਰ ਐੱਲ.ਓ.ਐੱਸ. (2 ਲੱਖ ਰੁਪਏ), ਉਮੇਸ਼ ਪਰਸਾ, ਏਰੀਆ ਕਮੇਟੀ ਮੈਂਬਰ, ਕਸਾਨਪੁਰ ਐੱਲ.ਓ.ਐੱਸ. (6 ਲੱਖ ਰੁਪਏ), ਸਗੁਨਾ ਉਰਫ਼ ਵਸੰਤੀ ਨਰੋਟੇ, ਪਾਰਟੀ ਮੈਂਬਰ, ਚਟਗਾਂਵ ਦਲਮ (2 ਲੱਖ ਰੁਪਏ), ਸੋਮਰੀ ਉਰਫ਼ ਸੁਨੀਤਾ ਨੈਤਮ, ਮੈਂਬਰ, ਕਸਨਪੁਰ ਐੱਲ.ਓ.ਐੱਸ. (6 ਲੱਖ ਰੁਪਏ) ਅਤੇ ਰੋਹਿਤ ਉਰਫ਼ ਮਨੇਸ਼ ਕਰਮੀ, ਪਾਰਟੀ ਮੈਂਬਰ, ਕਸਨਸੁਰ ਐੱਲ.ਓ.ਐੱਸ. 'ਤੇ ਵੀ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਨ੍ਹਾਂ ਸਾਰਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਨਕਸਲੀਆਂ 'ਤੇ ਕਤਲ, ਆਗਜਨੀ, ਮੁਕਾਬਲੇ ਆਦਿ ਵੱਖ-ਵੱਖ ਅਪਰਾਧ ਮਾਮਲੇ ਵੱਖ-ਵੱਖ ਥਾਣਿਆਂ 'ਚ ਦਰਜ ਸਨ।


DIsha

Content Editor

Related News