ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਹੋਇਆ ਕੋਰੋਨਾ, ਮੁੰਬਈ ਦੇ ਹਸਪਤਾਲ ''ਚ ਦਾਖ਼ਲ

Monday, Oct 26, 2020 - 12:23 PM (IST)

ਮੁੰਬਈ- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਪਵਾਰ ਨੇ ਸੋਮਵਾਰ ਨੂੰ ਟਵੀਟ ਕਰ ਕੇ ਖ਼ੁਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ 2 ਟਵੀਟ ਕੀਤੇ ਹਨ। ਇਸ 'ਚ ਉਨ੍ਹਾਂ ਨੇ ਲਿਖਿਆ,''ਮੇਰੇ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਮੇਰੀ ਸਿਹਤ ਚੰਗੀ ਹੈ। ਚੌਕਸੀ ਵਜੋਂ ਡਾਕਟਰ ਦੀ ਸਲਾਹ 'ਤੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਹੋ ਗਿਆ ਹਾਂ।''

ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 79 ਲੱਖ ਦੇ ਪਾਰ

PunjabKesari
ਅਜੀਤ ਪਵਾਰ ਨੇ ਦੂਜੇ ਟਵੀਟ 'ਚ ਲਿਖਿਆ,''ਸੂਬੇ ਦੇ ਨਾਗਰਿਕ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਅਹੁਦਾ ਅਧਿਕਾਰੀਆਂ, ਵਰਕਰਾਂ ਸਮੇਤ ਸੂਬੇ ਦੇ ਸਾਰੇ ਸਿਆਸੀ ਦਲਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ, ਮੇਰੀ ਸਿਹਤ ਚੰਗੀ ਹੈ। ਥੋੜ੍ਹੇ ਸਮੇਂ ਦੇ ਆਰਾਮ ਤੋਂ ਬਾਅਦ ਮੈਂ ਜਲਦ ਹੀ ਤੁਹਾਡੇ ਨਾਲ ਕੰਮ ਕਰੇਗਾਂ। ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਨੇ ਵੀ ਸ਼ਨੀਵਾਰ ਨੂੰ ਖ਼ੁਦ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਜਾਣਕਾਰੀ ਦਿੱਤੀ ਸੀ। ਭਾਜਪਾ ਦੇ ਇਕ ਸੂਤਰ ਨੇ ਦੱਸਿਆ ਕਿ ਭਾਜਪਾ ਨੇਤਾ ਨੂੰ ਮੁੰਬਈ ਦੇ ਇਕ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਸਥਿਤੀ ਸਥਿਰ ਹੈ। 

ਇਹ ਵੀ ਪੜ੍ਹੇ : ਛੱਤੀਸਗੜ੍ਹ : ਦੰਤੇਵਾੜਾ 'ਚ 32 ਨਕਸਲੀਆਂ ਨੇ ਕੀਤਾ ਆਤਮ ਸਮਰਪਣ, ਮਾਓਵਾਦ ਨੂੰ ਦੱਸਿਆ 'ਖੋਖਲ੍ਹਾ'


DIsha

Content Editor

Related News