ਮਹਾਰਾਸ਼ਟਰ ’ਚ ਸਿਆਸੀ ਸੰਕਟ; ਸ਼ਿਵ ਸੈਨਾ ਖੇਮੇ ਦੇ 8 ਮੰਤਰੀ ਸ਼ਿੰਦੇ ਧੜੇ ਨਾਲ ਜੁੜੇ, ਇਕੱਲੇ ਪਏ ਊਧਵ

Monday, Jun 27, 2022 - 10:58 AM (IST)

ਮਹਾਰਾਸ਼ਟਰ ’ਚ ਸਿਆਸੀ ਸੰਕਟ; ਸ਼ਿਵ ਸੈਨਾ ਖੇਮੇ ਦੇ 8 ਮੰਤਰੀ ਸ਼ਿੰਦੇ ਧੜੇ ਨਾਲ ਜੁੜੇ, ਇਕੱਲੇ ਪਏ ਊਧਵ

ਮੁੰਬਈ- ਮਹਾਰਾਸ਼ਟਰ ਸਰਕਾਰ ਤੋਂ ਬਗਾਵਤ ਕਰ ਚੁੱਕੇ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਕੋਲ ਨਾ ਸਿਰਫ਼ ਵਿਧਾਇਕਾਂ ਦੀ ਵੱਡੀ ਗਿਣਤੀ ਹੈ ਸਗੋਂ ਉਨ੍ਹਾਂ ਨਾਲ ਸ਼ਿਵ ਸੈਨਾ ਖੇਮੇ ਦੇ ਲੱਗਭਗ 8 ਮੰਤਰੀ ਵੀ ਜੁੜ ਗਏ ਹਨ। ਪਹਿਲਾਂ ਵਿਧਾਇਕ ਤੇ ਹੁਣ ਮੰਤਰੀ ਅਹੁਦੇ ’ਚ ਵੀ ਊਧਵ ਠਾਕਰੇ ਨੂੰ ਤਗੜਾ ਝਟਕਾ ਲੱਗਾ ਹੈ। 

ਇਹ ਵੀ ਪੜ੍ਹੋ- ਊਧਵ ਸਰਕਾਰ ’ਚ ਸਿਆਸੀ ਸੰਕਟ ਦੇ ਬੱਦਲ; ਬਾਗੀ ਵਿਧਾਇਕ ਨੇ ਚਿੱਠੀ ’ਚ ਕੀਤਾ ਵੱਡਾ ਖ਼ੁਲਾਸਾ

ਦੱਸ ਦੇਈਏ ਕਿ ਸ਼ਿੰਦੇ ਧੜੇ ’ਚ ਸ਼ਿਵ ਸੈਨਾ ਦੇ 39 ਵਿਧਾਇਕ ਹਨ ਅਤੇ ਮੁੱਖ ਮੰਤਰੀ ਊਧਵ ਠਾਕਰੇ ਨਾਲ 16 ਵਿਧਾਇਕ ਹਨ। ਉੱਥੇ ਹੀ ਜੇਕਰ ਗੱਲ ਮੰਤਰੀਆਂ ਦੀ ਕੀਤੀ ਜਾਵੇ ਤਾਂ 8 ਮੰਤਰੀ ਸ਼ਿੰਦੇ ਧੜੇ ’ਚ ਸ਼ਾਮਲ ਹੋ ਗਏ ਹਨ। ਮਹਾਵਿਕਾਸ ਅਘਾੜੀ ਸਰਕਾਰ (MVA) ’ਚ ਸ਼ਿਵ ਸੈਨਾ ਦੇ ਕੁੱਲ 13 ਮੰਤਰੀ ਹਨ। ਓਧਰ ਊਧਵ ਠਾਕਰੇ ਨਾਲ ਵਿਧਾਨ ਸਭਾ ਤੋਂ ਜਿੱਤੇ ਹੋਏ ਸਿਰਫ਼ ਆਦਿੱਤਿਆ ਠਾਕਰੇ ਬਚੇ ਹਨ, ਜਦਕਿ 3 ਮੰਤਰੀ ਵਿਧਾਨ ਪਰੀਸ਼ਦ ਦੇ ਮੈਂਬਰ ਹਨ।

ਇਹ ਵੀ ਪੜ੍ਹੋ- ਸੰਕਟ ’ਚ ਊਧਵ ਠਾਕਰੇ ਸਰਕਾਰ; ਨੇਤਾ ਏਕਨਾਥ ਸ਼ਿੰਦੇ ਕੁਝ ਵਿਧਾਇਕਾਂ ਨਾਲ ‘ਲਾਪਤਾ’

ਮਹਾਰਾਸ਼ਟਰ ’ਚ ਜਾਰੀ ਸਿਆਸੀ ਸੰਗ੍ਰਾਮ ਵਿਚਾਲੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਹੁਣ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ। ਹੁਣ ਵਿਧਾਇਕ ਹੋਣ ਜਾਂ ਮੰਤਰੀ ਸਾਰੇ ਬਾਗੀ ਸ਼ਿੰਦੇ ਧੜੇ ਦੇ ਖੇਮੇ ’ਚ ਜਾ ਰਹੇ ਹਨ। ਹੁਣ ਊਧਵ ਦੇ ਖੇਮੇ ’ਚ 3 ਮੰਤਰੀ ਆਦਿੱਤਿਆ ਠਾਕਰੇ, ਅਨਿਲ ਪਰਬ ਅਤੇ ਸੁਭਾਸ਼ ਦੇਸਾਈ ਹੀ ਬਚੇ ਹਨ। ਬਾਕੀ 8 ਮੰਤਰੀ ਸ਼ਿੰਦੇ ਧੜੇ ’ਚ ਚੱਲੇ ਗਏ ਹਨ, ਇਹ ਮੰਤਰੀ ਹਨ- ਦਾਦਾ ਭੂਸੇ, ਗੁਲਾਬਰਾਓ ਪਾਟਿਲ, ਸੰਦੀਪਨ ਭੂਮਰੇ, ਉਦੈ ਸਾਮੰਤ, ਰਾਜ ਮੰਤਰੀ ਸ਼ੰਭੂਰਾਜ ਦੇਸਾਈ, ਅਬਦੁਲ ਸੱਤਾਰ, ਰਾਜੇਂਦਰ ਪਾਟਿਲ ਯੇਦਰਾਵਕਰ, ਬੱਚੂ ਕੱਦੂ (ਪ੍ਰਹਾਰ ਜਨਸ਼ਕਤੀ)।

ਇਹ ਵੀ ਪੜ੍ਹੋ- ਸ਼ਿਵ ਸੈਨਾ ’ਚ 56 ਸਾਲਾਂ ’ਚ ਚੌਥੀ ਵਾਰ ਬਗਾਵਤ


author

Tanu

Content Editor

Related News