ਸੰਜੇ ਰਾਊਤ ਦਾ ਵਿਵਾਦਿਤ ਬਿਆਨ, ਗੁਹਾਟੀ ਤੋਂ 40 ਵਿਧਾਇਕਾਂ ਦੀਆਂ ਆਉਣਗੀਆਂ ਲਾਸ਼ਾਂ

06/27/2022 11:50:48 AM

ਮੁੰਬਈ/ਗੁਹਾਟੀ (ਏਜੰਸੀਆਂ)- ਮਹਾਰਾਸ਼ਟਰ ’ਚ ਚੱਲ ਰਹੇ ਸਿਆਸੀ ਸੰਕਟ ਦਰਮਿਆਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਇਕ ਪ੍ਰੋਗਰਾਮ ’ਚ ਰਾਊਤ ਨੇ ਕਿਹਾ ਕਿ ਗੁਹਾਟੀ ਤੋਂ ਸਿੱਧੀਆਂ 40 ਵਿਧਾਇਕਾਂ ਦੀਆਂ ਲਾਸ਼ਾਂ ਮੁੰਬਈ ਆਉਣਗੀਆਂ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਵਿਧਾਨ ਸਭਾ ਭੇਜਾਂਗੇ। ਮਹਾਰਾਸ਼ਟਰ ਨੂੰ ਤਿੰਨ ਟੁਕੜਿਆਂ ’ਚ ਵੰਡਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਸ਼ਿਵ ਸੈਨਾ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਾਮਯਾਬੀ ਨਹੀਂ ਮਿਲੇਗੀ।

ਸ਼ਿਵ ਸੈਨਾ ਦੇ ਮੁੱਖ ਪੱਤਰ ’ਚ ਵੀ ਸੰਜੇ ਰਾਊਤ ਨੇ ਲਿਖਿਆ ਕਿ 2019 ’ਚ ਊਧਵ ਠਾਕਰੇ ਨੇ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਭਾਜਪਾ ਨੇ ਢਾਈ ਸਾਲ ਦਾ ਸਮਝੌਤਾ ਤੋੜ ਦਿੱਤਾ, ਜਿਸ ਕਾਰਨ ਸ਼ਿੰਦੇ ਮੁੱਖ ਮੰਤਰੀ ਨਹੀਂ ਬਣ ਸਕੇ। ਰਾਊਤ ਨੇ ਅੱਗੇ ਲਿਖਿਆ- ਹਾਰਸ ਟ੍ਰੇਡਿੰਗ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ। ਜੇਕਰ ਭਾਜਪਾ ਇਸ ’ਚ ਸ਼ਾਮਲ ਹੁੰਦੀ ਹੈ ਤਾਂ ਮਹਾਰਾਸ਼ਟਰ ਦੇ ਲੋਕ ਮੁਆਫ਼ ਨਹੀਂ ਕਰਨਗੇ।

ਬਾਗੀ ਵਿਧਾਇਕਾਂ ਨੂੰ ਕੇਂਦਰ ਵਲੋਂ ਮਿੱਲੀ ‘ਵਾਈ ਪਲੱਸ’ ਸੁਰੱਖਿਆ-

ਏਕਨਾਥ ਸ਼ਿੰਦੇ ਦੇ ਨਾਲ ਗਏ ਸ਼ਿਵ ਸੈਨਾ ਦੇ 15 ਬਾਗੀ ਵਿਧਾਇਕਾਂ ਨੂੰ ਕੇਂਦਰ ਸਰਕਾਰ ਨੇ ਵਾਈ ਪਲੱਸ ਸੁਰੱਖਿਆ ਦਿੱਤੀ ਹੈ। ਹੁਣ ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਵਿਧਾਇਕਾਂ ਦੇ ਘਰਾਂ ’ਤੇ ਵੀ ਸੀ. ਆਰ. ਪੀ. ਐੱਫ. ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਫ਼ੈਸਲਾ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ’ਤੇ ਸ਼ਿਵ ਸੈਨਿਕਾਂ ਵੱਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਲਿਆ ਗਿਆ ਹੈ। ਜਿਨ੍ਹਾਂ ਵਿਧਾਇਕਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ’ਚ ਰਮੇਸ਼ ਬੋਰਨਾਰੇ, ਮੰਗੇਸ਼ ਕੁਡਲਕਰ, ਸੰਜੇ ਸ਼੍ਰਿਸ਼ਠ, ਲਤਾਬਾਈ ਸੋਨਵਣੇ, ਪ੍ਰਕਾਸ਼ ਸੁਰਵੇ ਅਤੇ 10 ਹੋਰ ਵਿਧਾਇਕ ਸ਼ਾਮਲ ਹਨ। 

ਰਾਊਤ ਦੀ ਲਾਸ਼ ਬਾਰੇ ਬਿਆਨ ਸਹੀ ਨਹੀਂ : ਸ਼ਰਦ ਪਵਾਰ
ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮੈਨੂੰ ਊਧਵ ’ਤੇ ਭਰੋਸਾ ਹੈ। ਵਿਧਾਇਕ ਗੁਹਾਟੀ ਤੋਂ ਆਉਂਦੇ ਹਨ ਤਾਂ ਉਹ ਗਠਜੋੜ ਦਾ ਸਮਰਥਨ ਕਰਨਗੇ। ਸੰਜੇ ਰਾਊਤ ਦਾ ਲਾਸ਼ਾਂ ਵਾਲਾ ਬਿਆਨ ਸਹੀ ਨਹੀਂ ਹੈ।

16 ਬਾਗੀ ਵਿਧਾਇਕ ਡਿਪਟੀ ਸਪੀਕਰ ਦੇ ਨੋਟਿਸ ਖ਼ਿਲਾਫ ਜਾਣਗੇ ਸੁਪਰੀਮ ਕੋਰਟ
ਮਹਾਰਾਸ਼ਟਰ ਦੀ ਲੜਾਈ ਹੁਣ ਸੁਪਰੀਮ ਕੋਰਟ ’ਚ ਜਾਵੇਗੀ। 16 ਬਾਗੀ ਵਿਧਾਇਕ ਡਿਪਟੀ ਸਪੀਕਰ ਦੇ ਨੋਟਿਸ ਖਿਲਾਫ ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਨਗੇ।


Tanu

Content Editor

Related News