ਮਹਾਰਾਸ਼ਟਰ 'ਚ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਮਚਾਇਆ ਕਹਿਰ, ਹੁਣ ਤੱਕ 52 ਲੋਕਾਂ ਦੀ ਮੌਤ

Friday, May 14, 2021 - 02:18 PM (IST)

ਮਹਾਰਾਸ਼ਟਰ 'ਚ ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਮਚਾਇਆ ਕਹਿਰ, ਹੁਣ ਤੱਕ 52 ਲੋਕਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ 'ਚ ਪਿਛਲੇ ਸਾਲ ਕੋਰੋਨਾ ਫ਼ੈਲਣ ਦੇ ਬਾਅਦ ਤੋਂ ਹੁਣ ਤੱਕ ਦੁਰਲੱਭ ਅਤੇ ਗੰਭੀਰ ਫੰਗਲ ਸੰਕਰਮਣ ਮਿਊਕਰਮਾਈਕੋਸਿਸ ਨਾਲ 52 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਊਕਰਮਾਈਕੋਸਿਸ ਨੂੰ ਬਲੈਕ ਫੰਗਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੋਰੋਨਾ ਵਾਇਰਸ ਨਾਲ ਸਿਹਤਯਾਬ ਹੋ ਰਹੇ ਅਤੇ ਸਿਹਤਮੰਦ ਹੋ ਚੁਕੇ ਕੁਝ ਮਰੀਜ਼ਾਂ 'ਚ ਇਹ ਬੀਮਾਰੀ ਪਾਈ ਗਈ ਹੈ, ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਬੀਮਾਰੀ ਦੇ ਮਰੀਜ਼ਾਂ 'ਚ ਸਿਰ 'ਚ ਦਰਦ, ਬੁਖ਼ਾਰ, ਅੱਖਾਂ 'ਚ ਦਰਦ, ਨੱਕ 'ਚ ਸੰਕਰਮਣ ਅਤੇ ਅੱਖਾਂ ਦੀ ਰੋਸ਼ਨੀ ਜਾਣ ਵਰਗੇ ਲੱਛਣ ਦੇਖੇ ਜਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ ਮਿਊਕਰਮਾਈਕੋਸਿਸ ਨਾਲ ਮਹਾਰਾਸ਼ਟਰ 'ਚ 52 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਖੱਟੜ ਵੱਲੋਂ ਕਿਸਾਨਾਂ ਨੂੰ ਅੰਦੋਲਨ ਰੱਦ ਕਰਨ ਦੀ ਅਪੀਲ, ਕਿਹਾ- ਇਸ ਨਾਲ ਪਿੰਡਾਂ 'ਚ ਫੈਲ ਰਿਹਾ ਕੋਰੋਨਾ

ਇਨ੍ਹਾਂ 'ਚੋਂ ਸਾਰੇ ਕੋਰੋਨਾ ਨਾਲ ਸਿਹਤਯਾਬ ਹੋ ਗਏ ਸਨ ਪਰ ਬਲੈਕ ਫੰਗਸ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਦੇ ਨਾਮ ਜ਼ਾਹਰ ਨਹੀਂ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਪਹਿਲੀ ਵਾਰ ਸੂਬੇ 'ਚ ਸਿਹਤ ਵਿਭਾਗ ਨੇ ਬਲੈਕ ਫੰਗਸ ਕਾਰਨ ਮਰਨ ਵਾਲੇ ਲੋਕਾਂ ਦੀ ਸੂਚੀ ਬਣਾਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸੂਬੇ 'ਚ ਬਲੈਕ ਫੰਗਸ ਦੇ 1500 ਮਾਮਲੇ ਹਨ। ਮਿਊਕਰਮਾਈਕੋਸਿਸ ਦੇ ਮਾਮਲੇ ਵੱਧਣ ਨਾਲ ਸੂਬੇ ਦੇ ਸਿਹਤ ਦੇਖਭਾਲ ਢਾਂਚੇ 'ਤੇ ਬੋਝ ਵੱਧ ਸਕਦਾ ਹੈ, ਜੋ ਪਹਿਲੇ ਹੀ ਦਬਾਅ 'ਚ ਹੈ। 

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਕੋਰੋਨਾ ਨੇ ਬੁਝਾਇਆ ਨੇਤਰਹੀਣ ਮਾਤਾ-ਪਿਤਾ ਦਾ ਇਕਲੌਤਾ ਚਿਰਾਗ਼

ਬਲੈਕ ਫੰਗਸ ਨਾਲ ਮਰਨ ਵਾਲੇ ਲੋਕਾਂ ਦੀ ਦਰ ਵੱਧ ਹੈ ਅਤੇ ਇਸ ਨੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਜਿਸ ਨੇ ਆਪਣੇ ਸਾਰੇ ਸਰੋਤਾਂ ਨੂੰ ਕੋਰੋਨਾ ਨਾਲ ਲੜਨ 'ਚ ਲਗਾ ਰੱਖਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਦੇ ਮਾਮਲੇ ਵੱਧਣ ਅਤੇ ਬਲੈਕ ਫੰਗਸ ਸੰਕਰਮਣ ਵੱਧਣ ਦੀਆਂ ਰਿਪੋਰਟਾਂ ਤੋਂ ਬਾਅਦ ਸੂਬੇ ਨੇ ਅੰਕੜੇ ਜੁਟਾਉਣੇ ਤਿਆਰ ਕਰ ਦਿੱਤੇ ਹਨ। ਇਸ ਤੋਂ ਪਤਾ ਲੱਗਾ ਕਿ ਬਲੈਕ ਫੰਗਸ ਸੰਕਰਮਣ ਨਾਲ 52 ਲੋਕਾਂ ਦੀ ਮੌਤ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਸਾਰੇ 52 ਮਰੀਜ਼ਾਂ ਦੀ ਮੌਤ ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਫ਼ੈਲਣ ਤੋਂ ਬਾਅਦ ਹੋਈ। ਮਹਾਰਾਸ਼ਟਰ ਸਰਕਾਰ ਨੇ ਮੰਨਿਆ ਹੈ ਕਿ ਸੂਬੇ 'ਚ ਮਿਊਕਰਮਾਈਕੋਸਿਸ ਕਾਰਨ ਘੱਟੋ-ਘੱਟ 8 ਮਰੀਜ਼ਾਂ ਨੂੰ ਇਕ ਅੱਖ ਤੋਂ ਦਿੱਸਣਾ ਬੰਦ ਹੋ ਗਿਆ ਹੈ।

ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ


author

DIsha

Content Editor

Related News