ਮਹਾਰਾਸ਼ਟਰ : ਕੋਰੋਨਾ ਨਾਲ ਜਾਨ ਗੁਆਉਣ ਵਾਲੇ 8 ਲੋਕਾਂ ਦਾ ਇਕ ਹੀ ਚਿਖ਼ਾ ''ਤੇ ਅੰਤਿਮ ਸੰਸਕਾਰ

Wednesday, Apr 07, 2021 - 04:35 PM (IST)

ਮਹਾਰਾਸ਼ਟਰ : ਕੋਰੋਨਾ ਨਾਲ ਜਾਨ ਗੁਆਉਣ ਵਾਲੇ 8 ਲੋਕਾਂ ਦਾ ਇਕ ਹੀ ਚਿਖ਼ਾ ''ਤੇ ਅੰਤਿਮ ਸੰਸਕਾਰ

ਔਰੰਗਾਬਾਦ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਕੋਵਿਡ-19 ਨਾਲ ਜਾਨ ਗੁਆਉਣ ਵਾਲੇ 8 ਲੋਕਾਂ ਦਾ ਅੰਤਿਮ ਸੰਸਕਾਰ ਇਕ ਹੀ ਚਿਖ਼ਾ 'ਤੇ ਕਰ ਦਿੱਤਾ ਗਿਆ। ਇਸ ਸੰਬੰਧ 'ਚ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਅਸਥਾਈ ਸ਼ਮਸ਼ਾਨ ਘਾਟ 'ਚ ਜਗ੍ਹਾ ਦੀ ਕਮੀ ਕਾਰਨ ਅਜਿਹਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਉਂਕਿ ਅੰਬਾਜੋਗਈ ਨਗਰ ਦੇ ਸ਼ਮਸ਼ਾਨ ਘਾਟਾਂ 'ਚ ਸੰਬੰਧਤ ਲੋਕਾਂ ਦਾ ਅੰਤਿਮ ਸੰਸਕਾਰ ਕੀਤੇ ਜਾਣ ਦਾ ਸਥਾਨਕ ਵਾਸੀਆਂ ਨੇ ਵਿਰੋਧ ਕੀਤਾ ਸੀ, ਇਸ ਲਈ ਸਥਾਨਕ ਅਧਿਕਾਰੀਆਂ ਨੂੰ ਸੰਸਕਾਰ ਲਈ ਦੂਜੀ ਜਗ੍ਹਾ ਲੱਭਣੀ ਪਈ, ਜਿੱਥੇ ਜਗ੍ਹਾ ਘੱਟ ਸੀ।

ਇਹ ਵੀ ਪੜ੍ਹੋ : 3 ਦਿਨਾਂ 'ਚ ਦੂਜੀ ਵਾਰ ਦੇਸ਼ 'ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

ਅੰਬਾਜੋਗਈ ਨਗਰ ਪ੍ਰੀਸ਼ਦ ਦੇ ਪ੍ਰਮੁੱਖ ਅਸ਼ੋਕ ਸਾਬਲੇ ਨੇ ਦੱਸਿਆ,''ਮੌਜੂਦਾ ਸਮੇਂ ਸਾਡੇ ਕੋਲ ਜੋ ਸ਼ਮਸ਼ਾਨ ਘਾਟ ਹਨ, ਉੱਥੇ ਸੰਬੰਧਤ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤੇ ਜਾਣ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਇਸ ਲਈ ਸਾਨੂੰ ਨਗਰ ਤੋਂ 2 ਕਿਲੋਮੀਟਰ ਦੂਰ ਮਾਂਡਵਾ ਮਾਰਗ 'ਤੇ ਇਕ ਹੋਰ ਜਗ੍ਹਾ ਲੱਭਣੀ ਪਈ।'' ਉਨ੍ਹਾਂ ਕਿਹਾ ਕਿ ਇਸ ਨਵੇਂ ਅਸਥਾਈ ਸ਼ਮਸ਼ਾਨ 'ਚ ਜਗ੍ਹਾ ਦੀ ਘਾਟ ਹੈ। ਅਧਿਕਾਰੀ ਨੇ ਦੱਸਿਆ,''ਇਸ ਲਈ ਮੰਗਲਵਾਰ ਨੂੰ ਅਸੀਂ ਇਕ ਵੱਡੀ ਚਿਖ਼ਾ ਬਣਾਈ ਅਤੇ ਇਸ 'ਤੇ 8 ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਵੱਡੀ ਚਿਖ਼ਾ ਸੀ ਅਤੇ ਲਾਸ਼ਾਂ ਨੂੰ ਇਕ-ਦੂਜੇ ਤੋਂ ਇਕ ਨਿਸ਼ਚਿਤ ਦੂਰੀ 'ਤੇ ਰੱਖਿਆ ਗਿਆ ਸੀ। ਉਨ੍ਹਾਂ ਕਿਾ ਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਕਾਰਨ ਮੌਤ ਦਾ ਅੰਕੜਾ ਵੱਧਣ ਦਾ ਖ਼ਦਸ਼ਾ ਹੈ। ਇਸ ਲਈ ਅਸਥਾਈ ਸ਼ਮਸ਼ਾਨ ਘਾਟ ਬਣਾਉਣ ਅਤੇ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਵਾਟਰ ਪਰੂਫ ਬਣਾਏ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ : ਦੇਸ਼ ਲਈ ਅਗਲੇ 4 ਹਫ਼ਤੇ ਬੇਹੱਦ ਜ਼ੋਖਮ ਭਰੇ

ਇਹ ਵੀ ਪੜ੍ਹੋ : ਮਾਸਕ ਨਾ ਪਹਿਨਣ ’ਤੇ ਪੁਲਸ ਨੇ 11 ਸਾਲਾ ਬੱਚੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਪਿਤਾ (ਵੀਡੀਓ)


author

DIsha

Content Editor

Related News