ਅੰਨਾ ਹਜ਼ਾਰੇ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ CM ਤੇ ਹੋਰ ਕੇਂਦਰੀ ਮੰਤਰੀ
Tuesday, Feb 05, 2019 - 04:28 PM (IST)

ਮੁੰਬਈ- ਸਮਾਜਸੇਵੀ ਅੰਨਾ ਹਜ਼ਾਰੇ ਭੁੱਖ ਹੜਤਾਲ ਦੇ ਚੱਲਦਿਆਂ ਅੱਜ 6ਵਾਂ ਦਿਨ ਹੈ, ਜਿਸ ਦੇ ਦੌਰਾਨ ਅੱਜ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਅਤੇ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਰਾਲੇਗਣ ਸਿੱਧੀ ਆ ਕੇ ਮੁਲਾਕਾਤ ਕੀਤੀ।
Maharashtra CM Devendra Fadnavis, Union Agriculture Minister Radha Mohan Singh and MOS Defence Subhash Bhamre meet Anna Hazare at Ralegan Siddhi. Anna Hazare has been on an indefinite hunger strike from January 30. pic.twitter.com/t7WgFj0xcb
— ANI (@ANI) February 5, 2019
ਇਸ ਤੋਂ ਪਹਿਲਾਂ ਸੋਮਵਾਰ ਨੂੰ ਐੱਮ. ਐੱਨ. ਐੱਸ. ਦੇ ਪ੍ਰਧਾਨ ਰਾਜ ਠਾਕਰੇ ਵੀ ਉਨ੍ਹਾਂ ਦੇ ਪਿੰਡ ਪਹੁੰਚੇ ਸਨ। ਰਾਜ ਠਾਕਰੇ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਪਾਖੰਡੀਆਂ ਲਈ ਆਪਣੀ ਜਾਨ ਦੇ ਰਹੇ ਹੋ। ਰਾਜ ਠਾਕਰੇ ਦੀ ਮੁਲਕਾਤ 'ਚ ਜਲ ਪੁਰਖ ਨਾਂ ਨਾਲ ਜਾਣੇ ਜਾਂਦੇ ਰਾਜੇਂਦਰ ਸਿੰਘ ਵੀ ਮੌਜੂਦ ਸੀ।
ਜ਼ਿਕਰਯੋਗ ਹੈ ਕਿ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਲੋਕਪਾਲ ਦੀ ਨਿਯੁਕਤੀ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਲੜਾਈ ਤੇਜ਼ ਕਰ ਦਿੱਤੀ ਹੈ, ਜਿਸ ਕਾਰਨ 30 ਜਨਵਰੀ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। ਸੋਮਵਾਰ ਨੂੰ ਸਰਕਾਰ ਦੀ ਅੰਨਾ ਹਜ਼ਾਰੇ ਨਾਲ ਹੋਈ ਵਾਰਤਾ 'ਚ ਸਰਕਾਰ ਅਸਫਲ ਰਹੀ ਹੈ।